ਵਿਆਹ ਦੇ ਦੋ ਦਿਨ ਬਾਅਦ ਲਾੜੀ ਦਾ ਸੱਚ ਆਇਆ ਸਾਹਮਣੇ, ਲਾੜੇ ਦੇ ਉੱਡੇ ਹੋਸ਼

Friday, Jun 12, 2020 - 11:15 AM (IST)

ਵਿਆਹ ਦੇ ਦੋ ਦਿਨ ਬਾਅਦ ਲਾੜੀ ਦਾ ਸੱਚ ਆਇਆ ਸਾਹਮਣੇ, ਲਾੜੇ ਦੇ ਉੱਡੇ ਹੋਸ਼

ਜਕਾਰਤਾ- ਇੰਡੋਨੇਸ਼ੀਆ ਵਿਚ ਇਕ ਵਿਅਕਤੀ ਨੂੰ ਆਪਣੇ ਵਿਆਹ ਦੇ ਦੋ ਦਿਨ ਬਾਅਦ ਪਤਾ ਲੱਗਾ ਕਿ ਜਿਸ ਕੁੜੀ ਨਾਲ ਉਸ ਨੇ ਵਿਆਹ ਕਰਵਾਇਆ ਸੀ, ਉਹ ਅਸਲ ਵਿਚ ਕੁੜੀ ਨਹੀਂ ਮੁੰਡਾ ਹੈ। ਸੱਚ ਸਾਹਮਣੇ ਆਉਣ 'ਤੇ ਉਸ ਨੇ ਉਸੇ ਸਮੇਂ ਤਲਾਕ ਦੇ ਦਿੱਤਾ। 

ਮੀਡੀਆ ਰਿਪੋਰਟਾਂ ਵਿਚ ਇਸ ਵਿਅਕਤੀ ਦੀ ਪਛਾਣ ਨਹੀਂ ਦੱਸੀ ਗਈ ਪਰ ਇਹ ਦੱਸਿਆ ਗਿਆ ਕਿ ਇਕ ਮਹੀਨਾ ਪਹਿਲਾਂ ਮੋਹੂ (ਨਕਲੀ ਨਾਮ) ਦੀ ਫੇਸਬੁੱਕ 'ਤੇ ਮੀਤ ਨਾਂ ਦੀ ਕੁੜੀ ਨਾਲ ਦੋਸਤੀ ਹੋਈ। ਦੋਸਤੀ ਪਿਆਰ ਵਿਚ ਬਦਲੀ ਤੇ ਗੱਲ ਵਿਆਹ ਤੱਕ ਪੁੱਜ ਗਈ। 
ਉਹ ਵਿਆਹ ਤੋਂ ਪਹਿਲਾਂ ਕਈ ਵਾਰ ਮਿਲਦੇ ਰਹੇ ਪਰ ਮੁੰਡਾ ਮੀਤਾ ਨਾਂ ਕੁੜੀ ਬਣ ਕੇ ਹੀ ਆਉਂਦਾ ਰਿਹਾ ਤੇ ਮੋਹੂ ਨੂੰ ਪਤਾ ਹੀ ਨਾ ਲੱਗਾ ਕਿ ਉਹ ਕੁੜੀ ਨਹੀਂ ਹੈ। ਮੋਹੂ ਨੇ ਕਿਹਾ ਕਿ ਮੀਤਾ ਦੀ ਆਵਾਜ਼, ਅੰਦਾਜ਼ ਤੇ ਸੁੰਦਰਤਾ ਦੇਖ ਕੇ ਉਸ ਨੂੰ ਕਦੇ ਵੀ ਸ਼ੱਕ ਨਹੀਂ ਹੋਇਆ। ਡੇਟਿੰਗ ਮਗਰੋਂ ਗੱਲ ਵਿਆਹ 'ਤੇ ਪੁੱਜੀ। 

ਮੋਹੂ ਨੇ ਦੱਸਿਆ ਕਿ ਉਸ ਨੇ ਵਿਆਹ ਵਿਚ ਮੀਤਾ ਨੂੰ ਤਕਰੀਬਨ ਇਕ ਲੱਖ 9 ਹਜ਼ਾਰ ਰੁਪਏ ਦਿੱਤੇ। 2 ਜੂਨ ਨੂੰ ਕੇਦਿਰੀ ਜ਼ਿਲ੍ਹੇ ਵਿਚ ਦੋਹਾਂ ਨੇ ਵਿਆਹ ਕਰਵਾ ਲਿਆ। ਰਿਵਾਜ਼ਾਂ ਕਾਰਨ ਮੀਤਾ ਨੇ ਚਿਹਰਾ ਲੁਕੋ ਕੇ ਰੱਖਿਆ ਸੀ। ਮੋਹੂ ਨੇ ਕਿਹਾ ਕਿ ਜਦ ਉਸ ਨੇ ਮੀਤਾ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਬਹਾਨਾ ਮਾਰਿਆ ਕਿ ਉਹ ਬਹੁਤ ਥੱਕੀ ਹੋਈ ਹੈ। ਅਗਲੇ ਦਿਨ ਵੀ ਉਸ ਨੇ ਅਜਿਹਾ ਹੀ ਕਿਹਾ ਤੇ ਮੁੰਡੇ ਨੂੰ ਸ਼ੱਕ ਹੋ ਗਿਆ। ਅਖੀਰ ਮੋਹੂ ਨੇ ਸੱਚ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਮੀਤਾ ਬਣ ਕੇ ਉਸ ਨਾਲ ਵਿਆਹ ਕਰਵਾਉਣ ਵਾਲਾ ਅਸਲ ਵਿਚ ਆਦੀ ਨਾਂ ਦਾ ਮੁੰਡਾ ਹੈ, ਜੋ ਉਸ ਦੇ ਘਰੋਂ ਭੱਜ ਗਿਆ। ਇਸ ਮਗਰੋਂ ਮੋਹੂ ਨੇ ਉਸ ਕੋਲੋਂ ਤਲਾਕ ਲੈ ਲਿਆ। ਮੋਹੂ ਨੇ ਸਾਰੀ ਕਹਾਣੀ ਪੁਲਸ ਨੂੰ ਦੱਸੀ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ ਵੈਸਟ ਲੋਂਬਾਕ ਖੇਤਰ ਵਿਚ ਇਹ ਵਿਆਹ ਸਭ ਤੋਂ ਘੱਟ ਸਮੇਂ ਤੱਕ ਟਿਕਣ ਵਾਲਾ ਹੈ। 


author

Lalita Mam

Content Editor

Related News