ਲਾੜੀ ਨੇ ''ਕੁੱਤੇ'' ਨਾਲ ਕਰਾਇਆ ਵੈਡਿੰਗ ਸ਼ੂਟ, ਤਸਵੀਰਾਂ ਵਾਇਰਲ

Friday, Oct 22, 2021 - 02:55 PM (IST)

ਲਾੜੀ ਨੇ ''ਕੁੱਤੇ'' ਨਾਲ ਕਰਾਇਆ ਵੈਡਿੰਗ ਸ਼ੂਟ, ਤਸਵੀਰਾਂ ਵਾਇਰਲ

ਇੰਟਰਨੈਸ਼ਨਲ ਡੈਸਕ (ਬਿਊਰੋ): ਵਿਆਹ ਵਾਲੇ ਦਿਨ ਅਕਸਰ ਜੋੜੇ ਦੀ 'ਫਸਟ ਲੁੱਕ' ਖਾਸ ਹੁੰਦੀ ਹੈ। ਆਮਤੌਰ  'ਤੇ ਬਾਂਹਾਂ ਵਿਚ ਬਾਂਹਾਂ ਪਾ ਕੇ ਪਤੀ-ਪਤਨੀ ਤਸਵੀਰਾਂ ਖਿੱਚਵਾਉਂਦੇ ਹਨ ਪਰ ਇਕ ਅਮਰੀਕੀ ਲਾੜੀ ਨੇ ਪਤੀ ਦੀ ਬਜਾਏ ਕੁੱਤੇ ਨਾਲ ਵੈਡਿੰਗ ਸ਼ੂਟ ਕਰਾਇਆ।ਇਸ ਲਾੜੀ ਦਾ ਵੈਡਿੰਗ ਫੋਟੋਜ਼ ਸ਼ੂਟ ਇਹਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Hana • Gumbo • Maple • Aslan (@mycaninelife)

ਹਾਨਾ ਕਿਮ ਨੇ ਹਾਲ ਹੀ ਵਿਚ ਆਪਣੇ ਲੰਬੇ ਸਮੇਂ ਤੋਂ ਬੁਆਏਫ੍ਰੈਂਡ ਰਹੇ ਜਾਰਾਜ ਬ੍ਰਿਕਮੈਨ ਨਾਲ ਕੈਂਪ ਕੋਲਟਨ, ਓਰੇਗਾਨ ਦੇ ਜੰਗਲ ਵਿਚ ਵਿਆਹ ਰਚਾਇਆ। ਸਫੇਦ ਗਾਊਨ ਵਿਚ ਤਿਆਰ ਹੋਈ ਕਿਮ ਗੁਲਦਸਤੇ ਦੇ ਨਾਲ ਆਪਣੇ ਕੁੱਤੇ ਦੇ ਨਾਲ ਆਈ। ਉੱਧਰ ਗੋਲਡਨ ਰਿਟ੍ਰੀਵਰ (ਕੁੱਤਾ) ਵੀ ਤਿਆਰ ਹੋ ਕੇ ਪਹੁੰਚਿਆ ਅਤੇ ਉਹ ਲਾੜੀ ਦੀ ਝਲਕ ਪਾ ਕੇ ਖੁਸ਼ ਦਿਸ ਰਿਹਾ ਸੀ। ਤਸਵੀਰਾਂ ਸ਼ੇਅਰ ਕਰਦਿਆਂ ਕਿਮ ਨੇ ਪਾਲਤੂ ਜਾਨਵਰਾਂ ਲਈ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ,''ਮੈਂ ਆਪਣੇ ਕੁੱਤੇ ਨਾਲ ਪਹਿਲੀ ਤਸਵੀਰ ਲੈਣਾ ਚਾਹੁੰਦੀ ਹਾਂ। ਪੂਰੇ ਦਿਨ ਦੀ ਮੇਰੀ ਸਿਰਫ ਇਹੀ ਇੱਛਾ ਸੀ।'' 

 

 
 
 
 
 
 
 
 
 
 
 
 
 
 
 
 

A post shared by Stephanie Nachtrab (@stephphoto.co)

ਲਾੜੀ ਹਾਨਾ ਕਿਮ ਦੇ ਆਪਣੇ ਕੁੱਤੇ ਗੰਬੋ ਨਾਲ ਕਰਾਏ ਗਏ ਵੈਡਿੰਗ ਸ਼ੂਟ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਇਸ ਪਲ ਨੂੰ ਆਪਣੇ ਕੈਮਰੇ ਵਿਚ ਕੈਦ ਕਰਨ ਵਾਲੇ ਵੈਡਿੰਗ ਫੋਟੋਗ੍ਰਾਫਰ ਸਟੇਫਨੀ ਨਚਤਰਬ ਨੇ ਇਸ ਨੂੰ 'ਸਭ ਤੋਂ ਪਿਆਰੀ ਚੀਜ਼' ਦੇ ਰੂਪ ਵਿਚ ਕਰਾਰ ਦਿੱਤਾ। ਸਟੇਫਨੀ ਨੇ ਕਿਹਾ,''ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਉਸ ਦੀ ਇਕ ਝਲਕ ਪਾਉਣ ਦਾ ਮੌਕਾ ਮਿਲਿਆ ਕਿ ਉਹ ਉਸ ਲਈ ਕੀ ਮਾਇਨੇ ਰੱਖਦਾ ਹੈ। ਜਿਵੇਂ ਕਿ ਗੰਬੋ ਕਹੇਗਾ 'ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਅੱਜ ਆਪਣੀ ਮਾਂ ਨਾਲ ਵਿਆਹ ਕਰਨ ਦਾ ਮੌਕਾ ਮਿਲਿਆ'। 

ਪੜ੍ਹੋ ਇਹ ਅਹਿਮ ਖਬਰ -ਯੂਕੇ ਦੀ ਹੈਰਾਨੀਜਨਕ ਘਟਨਾ, ਹਵਾਈ ਜਹਾਜ਼ 'ਚੋਂ ਸ਼ਖ਼ਸ ਅਤੇ ਉਸਦੇ ਬਾਗ 'ਤੇ ਡਿੱਗਿਆ ਮਲ-ਮੂਤਰ

2014 ਵਿਚ ਆਪਣੇ ਕੁੱਤੇ ਕਾਰਨ ਮਿਲੇ ਇਸ ਜੋੜੇ ਨੇ ਯਕੀਨੀ ਕੀਤਾ ਕਿ ਉਹਨਾਂ ਦੇ ਪਿਆਰੇ ਦੋਸਤ ਉਹਨਾਂ ਦੇ ਵਿਆਹ ਦਾ ਇਕ ਅਟੁੱਟ ਹਿੱਸਾ ਰਹਿਣਗੇ। ਉਹਨਾਂ ਦੀ ਵਿਆਹ ਦੌਰਾਨ ਲੱਗਭਗ ਹਰ ਚੀਜ਼ ਵਿਚ ਉਹਨਾਂ ਦੇ ਖਾਸ ਦਿਨ ਵਿਚ ਚਾਰ-ਪੈਰ ਵਾਲੇ ਮੈਂਬਰ ਸ਼ਾਮਲ ਸਨ।

ਨੋਟ- ਲਾੜੀ ਨੇ ਕੁੱਤੇ ਨਾਲ ਕਰਾਇਆ ਵੈਡਿੰਗ ਸ਼ੂਟ, ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News