ਵਿਆਹ ਤੋਂ ਪਹਿਲਾਂ ਲਾੜੀ ਨੇ ਮੰਗੀ ਲਗਜ਼ਰੀ ਕਾਰ, ਟੁੱਟਿਆ ਰਿਸ਼ਤਾ

Wednesday, Mar 28, 2018 - 04:28 PM (IST)

ਵਿਆਹ ਤੋਂ ਪਹਿਲਾਂ ਲਾੜੀ ਨੇ ਮੰਗੀ ਲਗਜ਼ਰੀ ਕਾਰ, ਟੁੱਟਿਆ ਰਿਸ਼ਤਾ

ਰਿਆਦ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਿਆਰ ਕਰਨਾ ਸੌਖਾ ਹੈ ਪਰ ਉਸ ਨੂੰ ਨਿਭਾਉਣਾ ਔਖਾ ਹੁੰਦਾ ਹੈ। ਸਾਊਦੀ ਅਰਬ ਵਿਚ ਰਹਿੰਦੇ ਇਕ ਲੜਕੇ ਨੇ ਪਿਆਰ ਤਾਂ ਕੀਤਾ ਪਰ ਉਸ ਨੂੰ ਨਿਭਾ ਨਹੀਂ ਸਕਿਆ। ਅਸਲ ਵਿਚ ਗਲਤੀ ਲੜਕੀ ਦੀ ਸੀ, ਜਿਸ ਦੀਆਂ ਵੱਡੀਆਂ ਮੰਗਾਂ ਨੇ ਲੜਕੇ ਨੂੰ ਰਿਸ਼ਤਾ ਤੋੜਨ ਲਈ ਮਜ਼ਬੂਰ ਕਰ ਦਿੱਤਾ। ਸਾਊਦੀ ਅਰਬ ਵਿਚ ਇਕ ਲੜਕੀ ਨੂੰ ਵਿਆਹ ਤੋਂ ਪਹਿਲਾ ਦਾਜ ਵਿਚ ਲਗਜ਼ਰੀ ਕਾਰ ਮੰਗਣਾ ਭਾਰੀ ਪੈ ਗਿਆ। ਕਾਰ ਦੀ ਮੰਗ ਕਰਨ 'ਤੇ ਉਸ ਦੇ ਮੰਗੇਤਰ ਨੇ ਕੁੜਮਾਈ ਹੀ ਤੋੜ ਦਿੱਤੀ। ਲੜਕੀ ਦੇ ਪਿਤਾ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਹ ਆਪਣੀ ਬੇਟੀ ਨੂੰ ਦਾਜ ਵਿਚ ਹਰ ਉਹ ਚੀਜ਼ ਮੰਗਣ ਦੀ ਇਜਾਜ਼ਤ ਦੇਣਗੇ ਜੋ ਉਹ ਚਾਹੁੰਦੀ ਹੈ।
ਸੂਤਰਾਂ ਮੁਤਾਬਕ ਲੜਕੀ ਹਾਲੇ ਪੜ੍ਹਾਈ ਕਰ ਰਹੀ ਹੈ। ਹਾਲਾਂਕਿ ਲੜਕੇ ਨੇ ਦੱਸਿਆ ਕਿ ਉਸ ਨੇ ਜਜ਼ਾਨ ਵਿਚ ਰਹਿ ਰਹੀ ਅਤੇ ਯੂਨੀਵਰਸਿਟੀ ਵਿਚ ਪੜ੍ਹਨ ਰਹੀ ਲੜਕੀ ਦਾ ਹੱਥ ਖੁਦ ਮੰਗਿਆ ਸੀ। ਉਸ ਨੇ ਲੜਕੀ ਦੀਆਂ ਸਾਰੀਆਂ ਸ਼ਰਤਾਂ ਵੀ ਮੰਨੀਆਂ ਸਨ। ਉੱਧਰ ਜਦੋਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ, ਉਦੋਂ ਲੜਕੀ ਨੇ ਦਾਜ ਵਿਚ ਲਗਜ਼ਰੀ ਕਾਰ ਦੀ ਮੰਗ ਕੀਤੀ, ਜਿਸ ਦੀ ਕੀਮਤ ਕਰੀਬ 80 ਲੱਖ ਰੁਪਏ ਹੈ। ਲੜਕੇ ਮੁਤਾਬਕ ਉਸ ਨੂੰ ਨਿੱਜੀ ਤੌਰ 'ਤੇ ਲੜਕੀ ਨਾਲ ਕੋਈ ਪਰੇਸ਼ਾਨੀ ਨਹੀਂ ਹੈ ਪਰ ਉਹ ਵਿਆਹ ਤੋਂ ਪਹਿਲਾਂ ਉਸ ਦੀਆਂ ਮੰਗਾਂ ਨੂੰ ਲੈ ਕੇ ਪਰੇਸ਼ਾਨ ਹੋ ਰਿਹਾ ਹੈ। ਜੇ ਵਿਆਹ ਤੋਂ ਪਹਿਲਾਂ ਉਸ ਦਾ ਇਹ ਹਾਲ ਹੈ ਤਾਂ ਵਿਆਹ ਤੋਂ ਬਾਅਦ ਉਸ ਦੀਆਂ ਮੰਗਾਂ ਹੋਰ ਭਿਆਨਕ ਰੂਪ ਲੈ ਸਕਦੀਆਂ ਹਨ। ਇਸ ਲਈ ਉਸ ਨੇ ਰਿਸ਼ਤਾ ਤੋੜਨਾ ਹੀ ਸਹੀ ਸਮਝਿਆ।


Related News