ਹੈਰਾਨੀਜਨਕ: ਲਾੜਾ-ਲਾੜੀ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਵਿਆਹ ਵਿਚ ਐਂਟਰੀ, ਵੀਡੀਓ ਵਾਇਰਲ
Saturday, May 14, 2022 - 11:47 AM (IST)

ਵਾਸ਼ਿੰਗਟਨ : ਅੱਜ-ਕੱਲ੍ਹ ਲਾੜਾ-ਲਾੜੀ ਆਪਣੇ ਵਿਆਹ ਨੂੰ ਖ਼ਾਸ ਬਣਾਉਣ ਲਈ ਅਜਿਹਾ ਕੁੱਝ ਕਰਨਾ ਚਾਹੁੰਦੇ ਹਨ, ਜੋ ਲੋਕਾਂ ਨੇ ਪਹਿਲਾਂ ਕਦੇ ਨਾ ਦੇਖਿਆ ਹੋਵੇ। ਅਜਿਹਾ ਹੀ ਕੁੱਝ ਅਮਰੀਕਾ ਵਿਚ ਇਕ ਵਿਆਹ ਵਾਲੇ ਜੋੜੇ ਨੇ ਕੀਤਾ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ Gabe Jessop ਅਤੇ Ambyr Bambyr ਨਾਮ ਦੇ ਜੋੜੇ ਆਪਣੇ ਕੱਪੜਿਆਂ ਨੂੰ ਅੱਗ ਲਗਾ ਕੇ ਵਿਆਹ ਵਿਚ ਐਂਟਰੀ ਕੀਤੀ।
ਇਹ ਵੀ ਪੜ੍ਹੋ: ਚੰਦਰਮਾ ਦੀ ਮਿੱਟੀ ’ਚ ਪਹਿਲੀ ਵਾਰ ਉੱਗੇ ਪੌਦੇ, ਚੰਨ ’ਤੇ ਖੇਤੀ ਵੱਲ ਇਹ ਪਹਿਲਾ ਕਦਮ
ਦੱਸ ਦੇਈਏ ਕਿ Gabe Jessop ਅਤੇ Ambyr Bambyr ਦੋਵੇਂ ਹੀ ਪ੍ਰੋਫੈਸ਼ਨਲ ਸਟੰਟਬਾਜ਼ ਹਨ। ਦੋਵੇਂ ਹਾਲੀਵੁੱਡ ਫਿਲਮਾਂ ਦੇ ਸੈੱਟਾਂ 'ਤੇ ਕੰਮ ਕਰਦੇ ਹੋਏ ਇੱਕ ਦੂਜੇ ਨੂੰ ਮਿਲੇ ਸਨ। ਜੋੜੇ ਨੇ ਫਾਇਰ ਪਰੂਫ ਕੱਪੜੇ ਪਾਏ ਹੋਏ ਸਨ ਅਤੇ ਬਾਡੀ 'ਤੇ ਐਂਟੀ ਬਰਨ ਜੈੱਲ ਲਗਾਈ ਹੋਈ ਸੀ। ਉਨ੍ਹਾਂ ਦੇ ਵਿਆਹ ਦੇ ਰਿਸੈਪਸ਼ਨ ਸਟੰਟ ਦੀ ਵੀਡੀਓ ਡੀਜੇ ਅਤੇ ਵੈਡਿੰਗ ਫੋਟੋਗ੍ਰਾਫਰ ਰੋਸ ਪਾਵੇਲ ਵੱਲੋਂ ਟਿਕਟੋਕ 'ਤੇ ਪੋਸਟ ਕੀਤੀ ਗਈ ਹੈ। ਵੀਡੀਓ ਦੀ ਕੈਪਸ਼ਨ 'ਚ ਲਿਖਿਆ , 'ਜਦੋਂ ਸਟੰਟ ਲੋਕ ਵਿਆਹ ਕਰਵਾਉਂਦੇ ਹਨ।'
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਪੰਜਾਬਣਾਂ ਨੇ ਪਾਈ ਧੱਕ, ਮਾਂ ਤੋਂ ਬਾਅਦ ਧੀ ਵੀ ਏਅਰਫੋਰਸ 'ਚ ਹੋਈ ਭਰਤੀ
ਵੀਡੀਓ ਵਿੱਚ ਲਾੜੀ ਨੂੰ ਫੁੱਲਾਂ ਦਾ ਇੱਕ ਬਲਦਾ ਗੁਲਦਸਤਾ ਲਹਿਰਾਉਂਦੇ ਦੇਖਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਲਾੜਾ-ਲਾੜੀ ਦੀ ਪਿੱਠ 'ਤੇ ਅੱਗ ਫੈਲ ਗਈ। ਇਸ ਦੌਰਾਨ ਉਹ ਮਹਿਮਾਨਾਂ ਦੇ ਸਾਹਮਣੇ ਹੱਥ ਹਿਲਾਉਂਦੇ ਹੋਏ ਅੱਗੇ ਵਧੇ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਜੋੜਾ ਪੂਰੇ ਸਟੰਟ ਦੌਰਾਨ ਸ਼ਾਂਤ ਸੀ ਅਤੇ ਆਖ਼ਰਕਾਰ ਇੱਕ ਅਜਿਹੇ ਪੁਆਇੰਟ 'ਤੇ ਪਹੁੰਚ ਗਏ, ਜਿੱਥੇ ਉਹ ਦੋਵੇਂ ਗੋਡਿਆਂ ਭਾਰ ਬੈਠ ਗਏ। ਇਸ ਤੋਂ ਬਾਅਦ 2 ਫਾਇਰ ਫਾਈਟਰਾਂ ਨੇ ਅੱਗ 'ਤੇ ਕਾਬੂ ਪਾਇਆ। ਪਾਵੇਲ ਨੇ ਕਿਹਾ, 'ਇਹ ਸਿਖਲਾਈ ਪ੍ਰਾਪਤ ਪੇਸ਼ੇਵਰ ਹਨ, ਇਸ ਨੂੰ ਘਰ ਵਿਚ ਨਾ ਅਜ਼ਮਾਓ।'
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਕੋਰੋਨਾ ਪਾਜ਼ੇਟਿਵ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।