ਬ੍ਰੈਗਜ਼ਿਟ ਨੂੰ 30 ਜੂਨ ਤੱਕ ਟਾਲਿਆ ਜਾਵੇ : ਥੈਰੇਸਾ ਮੇਅ
Friday, Apr 05, 2019 - 03:39 PM (IST)

ਲੰਡਨ (ਏ.ਐਫ.ਪੀ.)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਬਾਹਰ ਨਿਕਲਣ ਦੇ ਮਾਮਲੇ ਨੂੰ 30 ਜੂਨ ਤੱਕ ਟਾਲਣ ਲਈ ਕਿਹਾ ਹੈ। ਹਾਲਾਂਕਿ, ਸੰਸਦ ਜੇਕਰ ਉਨ੍ਹਾਂ ਦੇ ਬ੍ਰੈਗਜ਼ਿਟ ਕਰਾਰ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਇਸ ਬਲਾਕ ਤੋਂ ਬ੍ਰਿਟੇਨ ਨੂੰ ਮਿਲੀ ਵਿਸਥਾਰ ਦੀ ਮਿਆਦ ਪਹਿਲਾਂ ਹੀ ਖਤਮ ਹੋ ਜਾਵੇਗੀ। ਮੇਅ ਨੇ ਯੂਰਪੀ ਸੰਘ ਕੌਂਸਲ ਦੇ ਪ੍ਰਧਾਨ ਡੋਨਾਲਡ ਟਸਕ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਬ੍ਰਿਟੇਨ ਦਾ ਪ੍ਰਸਤਾਵ ਹੈ ਕਿ ਇਹ ਵਿਸਥਾਰ 30 ਜੂਨ 2019 ਨੂੰ ਖਤਮ ਹੋਵੇ। ਜੇਕਰ ਸਬੰਧਿਤ ਧਿਰ ਇਸ ਤਰੀਕ ਤੋਂ ਪਹਿਲਾਂ ਪ੍ਰਵਾਨਗੀ ਦੇਣ ਵਿਚ ਸਫਲ ਰਹਿੰਦੇ ਹਨ ਤਾਂ ਸਰਕਾਰ ਦਾ ਪ੍ਰਸਤਾਵ ਹੈ ਕਿ ਇਹ ਮਿਆਦ ਉਸ ਤੋਂ ਪਹਿਲਾਂ ਖਤਮ ਹੋ ਜਾਵੇਗੀ।