ਉੱਤਰੀ ਆਇਰਲੈਂਡ ਦੇ ਇਨਕਾਰ ਕਾਰਨ ਬ੍ਰੈਗਜ਼ਿਟ ''ਤੇ ਮੰਡਰਾਇਆ ਖਤਰਾ

10/17/2019 5:06:56 PM

ਬ੍ਰਸਲਸ— ਯੂਰਪੀ ਯੂਨੀਅਨ (ਈਯੂ) ਤੋਂ ਦੋਸਤਾਨਾ ਤਰੀਕੇ ਨਾਲ ਵੱਖ ਹੋਣ ਦੀਆਂ ਕੋਸ਼ਿਸ਼ਾਂ ਦੇ ਵਿਚਾਲੇ ਬ੍ਰਸਲਸ 'ਚ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਸਿਖਰ ਸੰਮੇਲਨ ਹੋ ਰਿਹਾ ਹੈ ਪਰ ਉੱਤਰੀ ਆਇਰਲੈਂਡ ਦੇ ਨੇਤਾਵਾਂ ਵਲੋਂ ਨਾਟਕੀ ਢੰਗ ਨਾਲ ਕਰਾਰ ਦੇ ਮੌਜੂਦਾ ਸਮਝੌਤੇ ਨੂੰ ਖਾਰਿਜ ਕੀਤੇ ਜਾਣ ਕਾਰਨ ਇਕ ਵਾਰ ਮੁੜ ਨਵੇਂ ਸਿਰੇ ਤੋਂ ਅੜਿੱਕਾ ਪੈ ਗਿਆ ਹੈ।

ਈਯੂ ਤੇ ਬ੍ਰਿਟੇਨ ਦੇ ਵਾਰਤਾਕਾਰ ਰਾਤ ਭਰ ਸਮਝੌਤੇ ਦੇ ਮਸੌਦੇ 'ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ, ਜਿਸ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸ਼ਾਇਦ ਆਪਣੇ ਹਮਰੁਤਬਾ ਦੇ ਸਾਹਮਣੇ ਰੱਖਣਗੇ ਪਰ ਉੱਤਰੀ ਆਇਰਲੈਂਡ ਦੇ ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ (ਡੀਯੂਪੀ) ਦੇ ਨਾਟਕੀ ਤਰੀਕੇ ਨਾਲ ਸਮਝੌਤਾ ਮਸੌਦੇ ਨੂੰ ਖਾਰਿਜ ਕਰਨ ਨਾਲ ਇਸ 'ਚ ਰੁਕਾਵਟ ਪੈਦਾ ਹੋ ਗਈ ਹੈ। ਇਸ ਮਤਲਬ ਇਹ ਹੋਇਆ ਕਿ ਬ੍ਰਿਟੇਨ ਸ਼ਾਸਤ ਇਹ ਸੂਬਾ ਈਯੂ ਦੇ ਕਸਟਮ ਡਿਊਟੀ ਦਾਇਰੇ 'ਚ ਬਣਿਆ ਰਹੇਗਾ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਜਾਨਸਨ ਮਸੌਦੇ ਤੋਂ ਪਿੱਛੇ ਹਟੇ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਨੂੰ ਡੀਯੂਪੀ ਸਮਰਥਨ ਦੇ ਰਹੀ ਹੈ ਪਰ ਇਸ ਨਾਲ ਬ੍ਰਿਟਿਸ਼ ਸੰਸਦ ਤੋਂ ਬ੍ਰੈਗਜ਼ਿਟ ਕਰਾਰ ਨੂੰ ਮਨਜ਼ੂਰੀ ਦਿਵਾਉਣਾ ਹੋਰ ਔਖਾ ਹੋ ਗਿਆ ਹੈ। ਬ੍ਰਿਟਿਸ਼ ਮੁਦਰਾ, ਜਿਸ 'ਚ ਕਰਾਰ ਦੀ ਸੰਭਾਵਨਾ ਦਿਖਣ ਨਾਲ ਉਛਾਲ ਆਇਆ ਸੀ, ਡੀਯੂਪੀ ਦੇ ਬਿਆਨ ਤੋਂ ਬਾਅਦ ਉਸ 'ਚ ਨਰਮੀ ਦੇਖੀ ਗਈ ਹੈ। ਈਯੂ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਮੌਜੂਦਾ ਪਰੀਸਥਿਤੀਆਂ 'ਚ ਆਪਣੇ ਵਿਕਲਪਾਂ 'ਤੇ ਵਿਚਾਰ ਕਰਾਂਗੇ। ਜਾਂ ਤਾਂ ਕਰਾਰ ਹੋਵੇਗਾ ਜਾਂ ਨਹੀਂ ਹੋਵੇਗਾ। ਯੂਰਪੀ ਨੇਤਾ ਇਕ ਹੋਰ ਅਸਵਿਕਾਰਯੋਗ ਸਮਝੌਤੇ ਦੇ ਇੱਛੁਕ ਨਹੀਂ ਹਨ, ਜਿਸ ਨੂੰ ਲੰਡਨ ਵਲੋਂ ਖਾਰਿਜ ਕਰ ਦਿੱਤਾ ਜਾਣਾ ਹੈ। ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਅਸੀਂ ਵਾਰਤਾਕਾਰਾਂ ਨੂੰ ਹੋਰ ਜ਼ਿਆਦਾ ਸਮਾਂ ਦੇਣ ਦੇ ਇੱਛੁਕ ਸੀ। ਅਜੇ ਤੱਕ ਸਾਨੂੰ ਨਹੀਂ ਪਤਾ ਕਿ ਇਹ ਮੁੱਦਾ ਕਿਵੇਂ ਅੱਗੇ ਵਧੇਗਾ।

ਬ੍ਰਸਲਸ ਜਾਣ ਤੋਂ ਪਹਿਲਾਂ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਨੇ ਕਿਹਾ ਕਿ ਹੁਣ ਤੱਕ ਮੈਂਬਰ ਦੇਸ਼ਾਂ ਨੇ ਹੈਰਾਨੀਜਨਕ ਸਹਿਨਸ਼ੀਲਤਾ ਦਿਖਾਈ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਲੰਡਨ ਨਾਲ ਗੱਲਬਾਤ ਕਰਨ ਤੇ ਠੋਸ ਪ੍ਰਸਤਾਵ ਪੇਸ਼ ਕਰਨ ਦੀ ਇੱਛੁਕ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਟੀਮ ਟੀਚੇ ਵੱਲ ਨਹੀਂ ਵਧ ਰਹੀ। ਹਾਲਾਂਕਿ ਅਜਿਹਾ ਲੱਗ ਰਿਹਾ ਹੈ ਕਿ ਡੀਯੂਪੀ ਦੀ ਸਹਿਨਸ਼ੀਲਤਾ ਖਤਮ ਹੋ ਗਈ ਹੈ। ਪਾਰਟੀ ਨੇ ਕਿਹਾ ਕਿ ਜਿਥੇ ਤੱਕ ਸਾਡਾ ਰੁਖ ਹੈ ਤਾਂ ਅਸੀਂ ਪ੍ਰਸਤਾਵਿਸ ਕਸਟਮ ਡਿਊਟੀ ਤੇ ਸਹਿਮਤੀ ਮੁੱਦੇ ਨੂੰ ਸਵਿਕਾਰ ਨਹੀਂ ਕਰਾਂਗੇ, ਵੈਟ ਨੂੰ ਲੈ ਕੇ ਵੀ ਅਸਪੱਸ਼ਟਤਾ ਹੈ। ਇਸ ਵਿਚਾਲੇ ਈਯੂ ਕਮਿਸ਼ਨ ਦੇ ਪ੍ਰਧਾਨ ਜੀਨ ਕਲਾਊਡ ਜੰਕਰ ਦੀ ਬੁਲਾਰਨ ਨੇ ਦੱਸਿਆ ਕਿ ਜੰਕਰ ਨੇ ਜਾਨਸਨ ਨਾਲ ਕਰਾਰ ਨੂੰ ਬਚਾਉਣ ਦੇ ਤਰੀਕਿਆਂ 'ਤੇ ਗੱਲ ਕੀਤੀ। ਜ਼ਿਕਰਯੋਗ ਹੈ ਕਿ ਜਾਨਸਨ ਨੇ 31 ਅਕਤੂਬਰ ਤੱਕ ਕਿਸੇ ਵੀ ਹਾਲਾਤ 'ਚ ਯੂਰਪੀ ਯੂਨੀਅਨ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ।


Baljit Singh

Content Editor

Related News