ਯੂਰਪੀ ਸੰਘ ''ਚ ਬ੍ਰਿਟੇਨ ਦਾ ਆਖਰੀ ਦਿਨ, ਜਾਨਸਨ ਕਰਨਗੇ ਦੇਸ਼ ਨੂੰ ਸੰਬੋਧਨ

Friday, Jan 31, 2020 - 04:24 PM (IST)

ਯੂਰਪੀ ਸੰਘ ''ਚ ਬ੍ਰਿਟੇਨ ਦਾ ਆਖਰੀ ਦਿਨ, ਜਾਨਸਨ ਕਰਨਗੇ ਦੇਸ਼ ਨੂੰ ਸੰਬੋਧਨ

ਲੰਡਨ- ਯੂਰਪੀ ਸੰਘ ਦੇ ਮੈਂਬਰ ਦੇ ਰੂਪ ਵਿਚ ਬ੍ਰਿਟੇਨ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਹੈ। ਅਧਿਕਾਰਿਤ ਰੂਪ ਵਿਚ ਬ੍ਰਿਟੇਨ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 11 ਵਜੇ ਬ੍ਰਸਲਸ ਵਿਚ ਯੂਰਪੀ ਸੰਘ ਤੋਂ ਬਾਹਰ ਹੋ ਜਾਵੇਗਾ। ਦੇਸ਼ ਵਿਚ ਬ੍ਰੈਗਜ਼ਿਟ ਨੂੰ ਲੈ ਕੇ ਰਾਇਸ਼ੁਮਾਰੀ ਦੇ ਤਕਰੀਬਨ ਸਾਢੇ ਤਿੰਨ ਸਾਲ ਬਾਅਦ ਬ੍ਰਿਟੇਨ ਈਯੂ ਤੋਂ ਵੱਖ ਹੋ ਰਿਹਾ ਹੈ। ਸਾਲ 1973 ਵਿਚ ਉਹ ਯੂਰਪੀ ਸੰਘ ਵਿਚ ਸ਼ਾਮਲ ਹੋਇਆ ਸੀ। ਰਾਇਸ਼ੁਮਾਰੀ ਵਿਚ 48 ਦੇ ਮੁਕਾਬਰੇ 52 ਫੀਸਦੀ ਲੋਕਾਂ ਨੇ ਇਸ ਦੇ ਸਮੂਹ ਤੋਂ ਵੱਖ ਹੋਣ ਨੂੰ ਲੈ ਕੇ ਵੋਟਿੰਗ ਕੀਤੀ ਸੀ।

ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ ਤੇ ਸਮੂਹ ਦੇ ਕਈ ਮੈਂਬਰ ਇਸ ਨੂੰ ਨਿਰਾਸ਼ਾਜਨਕ ਦਿਨ ਮੰਨ ਰਹੇ ਹਨ। ਬ੍ਰਸਲਸ ਵਿਚ ਯੂਰਪੀ ਪਰੀਸ਼ਦ ਦੇ ਪ੍ਰਧਾਨ ਚਾਰਲਸ ਮਿਸ਼ੇਲ ਤੇ ਯੂਰਪੀ ਸੰਘ ਕਮਿਸ਼ਨ ਦੀ ਨੇਤਾ ਉਰਸਲਾ ਵੋਨ ਡੇਰ ਲੇਯੇਨ ਇਸ ਕਵਾਇਦ ਦੀ ਪਹਿਲੀ ਰੂਪਰੇਖਾ ਤੈਅ ਕਰਨਗੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪੂਰਬ-ਉੱਤਰ ਇੰਗਲੈਂਡ ਦੇ ਸੰਡਰਲੈਂਡ ਵਿਚ ਸਵੇਰੇ ਆਪਣੀ ਕੈਬਨਿਟ ਦੇ ਨਾਲ ਬੈਠਕ ਕਰਨ ਵਾਲੇ ਹਨ। ਈਯੂ ਤੋਂ ਵੱਖ ਹੋਣ ਤੋਂ ਇਕ ਘੰਟਾ ਪਹਿਲਾਂ ਟੈਲੀਵਿਜ਼ਨ ਦੇ ਰਾਹੀਂ ਜਾਨਸਨ ਦੇਸ਼ ਨੂੰ ਸੰਬੋਧਿਤ ਕਰਨਗੇ ਤੇ ਬ੍ਰੈਗਜ਼ਿਟ ਨੂੰ ਅੰਤ ਨਹੀਂ ਬਲਕਿ ਸ਼ੁਰੂਆਤ ਦੱਸਣਗੇ। ਪ੍ਰਧਾਨ ਮੰਤਰੀ ਦੇ ਦਫਤਰ ਮੁਤਾਬਕ ਉਹ ਰਾਸ਼ਟਰ ਵਿਚ ਇਸ ਨੂੰ ਬਦਲਾਅ ਤੇ ਮੁੜ ਨਿਰਮਾਣ ਦਾ ਪਲ ਦੱਸਣਗੇ।


author

Baljit Singh

Content Editor

Related News