ਬ੍ਰੈਗਜ਼ਿਟ : ਆਪਣੇ ਇਸ ਫੈਸਲੇ ''ਤੇ ਸਾਬਕਾ PM ਕੈਮਰਨ ਨੂੰ ਹੈ ਅਫਸੋਸ

09/14/2019 10:44:25 PM

ਲੰਡਨ - ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਬ੍ਰੈਗਜ਼ਿਟ 'ਤੇ ਵੋਟਿੰਗ ਨੂੰ ਲੈ ਕੇ ਖੇਦ ਜਤਾਇਆ ਹੈ। ਕੈਮਰਨ ਨੇ ਹੀ ਬ੍ਰੈਗਜ਼ਿਟ 'ਤੇ ਰਾਏਸ਼ੁਮਾਰੀ ਕਰਾਈ ਸੀ, ਜਿਸ 'ਚ ਲੋਕਾਂ ਨੇ ਬ੍ਰਿਟੇਨ ਨੂੰ ਯੂਰਪੀ ਯੂਨੀਅਨ ਤੋਂ ਵੱਖ ਕਰਨ ਦੇ ਪੱਖ 'ਚ ਵੋਟ ਦਿੱਤਾ ਸੀ। ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਸਮੇਂ ਸੀਮਾ ਮਾਰਚ 2019 ਤੈਅ ਕੀਤੀ ਗਈ ਸੀ ਪਰ ਸੰਸਦ 'ਚ ਵੋਟਿੰਗ ਦੇ ਚੱਲਦੇ ਇਸ ਪ੍ਰਕਿਰਿਆ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ।

ਕੈਮਰਨ ਨੇ ਸ਼ਨੀਵਾਰ ਨੂੰ ਪ੍ਰਕਾਸ਼ਿਤ ਇਕ ਇੰਟਰਵਿਊ 'ਚ ਆਖਿਆ ਕਿ ਉਹ ਹਰ ਇਕ ਦਿਨ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਦੇ ਬਾਰੇ 'ਚ ਸੋਚਦੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਡੂੰਘੀ ਚਿੰਤਾ ਹੈ ਕਿ ਅੱਗੇ ਕੀ ਹੋਵੇਗਾ। ਸਾਬਕਾ ਪ੍ਰਧਾਨ ਮੰਤਰੀ ਨੇ ਆਖਿਆ ਕਿ ਮੈਨੂੰ ਨਤੀਜਿਆਂ ਨੂੰ ਲੈ ਕੇ ਡੂੰਘਾ ਖੇਦ ਹੈ ਅਤੇ ਮੈਂ ਸਵੀਕਾਰ ਕਰਦਾ ਹਾਂ ਕਿ ਮੇਰਾ ਦ੍ਰਿਸ਼ਟੀਕੋਣ ਨਾਕਾਮਾ ਰਿਹਾ। ਉਨ੍ਹਾਂ ਨੇ ਆਖਿਆ ਕਿ ਮੈਂ ਜੋ ਫੈਸਲੇ ਲਈ ਉਨ੍ਹਾਂ ਨੇ ਹੀ ਇਨਾਂ ਨਾਕਾਮੀਆਂ 'ਚ ਯੋਗਦਾਨ ਦਿੱਤਾ। ਮੈਂ ਨਾਕਾਮ ਰਿਹਾ।

ਕੈਮਰਨ ਨੇ ਮੰਨਿਆ ਕਿ ਬ੍ਰੈਗਜ਼ਿਟ ਨੂੰ ਲੈ ਕੇ ਜਨਮਤ ਸੰਗ੍ਰਹਿ ਦੇ ਸਮੇਂ ਤੋਂ ਹੀ ਵੋਟਿੰਗ ਨੂੰ ਲੈ ਕੇ ਕਈ ਲੋਕ ਉਨ੍ਹਾਂ ਨੂੰ ਦੋਸ਼ੀ ਮੰਨਦੇ ਹਨ। ਉਹ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ ਪਰ ਉਨ੍ਹਾਂ ਨੇ ਆਪਣੇ ਫੈਸਲੇ ਦਾ ਬਚਾਅ ਕੀਤਾ। ਜਲਦ ਹੀ ਪ੍ਰਕਾਸ਼ਿਤ ਹੋਣ ਵਾਲੇ ਆਪਣੇ ਅਕਾਊਂਟ ਦੇ ਪ੍ਰਚਾਰ ਮੌਕੇ 'ਦਿ ਟਾਈਮਸ ਅਖਬਾਰ' ਨੂੰ ਦਿੱਤੇ ਬਿਆਨ 'ਚ ਕੈਮਰਨ ਨੇ ਇਹ ਗੱਲ ਕਹੀ। ਬ੍ਰਿਟੇਨ ਦੇ ਯੂਰਪੀ ਯੂਨੀਅਨ 'ਚ ਬਣੇ ਰਹਿਣ ਦੇ ਪੱਖ 'ਚ ਕੈਮਰਨ ਨੇ 2016 'ਚ ਹੋਏ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਉਹ ਸਿਆਸਤ ਤੋਂ ਦੂਰ ਹਨ ਅਤੇ ਜ਼ਿਆਦਾਤਰ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਹਿੰਦੇ ਹਨ।


Khushdeep Jassi

Content Editor

Related News