ਬ੍ਰਾਜ਼ੀਲ ਦੀ ਸੰਸਦ ਨੇ ਸਰਕਾਰ ਦੇ ਕੋਵਿਡ ਮਹਾਮਾਰੀ ਪ੍ਰਬੰਧਨ ਦੀ ਜਾਂਚ ਕੀਤੀ ਸ਼ੁਰੂ

04/28/2021 6:10:50 PM

ਸਾਓ ਪਾਉਲੋ (ਭਾਸ਼ਾ): ਬ੍ਰਾਜ਼ੀਲ ਦੀ ਸੈਨੇਟ ਨੇ ਮੰਗਲਵਾਰ ਨੂੰ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਦੀ ਜਾਂਚ ਸ਼ੁਰੂ ਕੀਤੀ। ਉੱਧਰ ਵਿਸ਼ਲੇਸ਼ਕਾਂ ਦਾ ਮੰਨਣਾ ਹੈਕਿ ਇਸ ਜਾਂਚ ਨਾਲ ਰਾਸ਼ਟਰਪਤੀ ਜਾਇਰ ਬੋਲਸਨਾਰੋ ਦੇ ਮੁੜ ਚੁਣੇ ਜਾਣ ਦੀ ਆਸ ਘੱਟ ਹੋ ਸਕਦੀ ਹੈ। ਬੋਲਸਨਾਰੋ ਕੋਰੋਨਾ ਲਾਗ ਦੀ ਬੀਮਾਰੀ 'ਤੇ ਕੰਟਰੋਲ ਲਈ ਪਾਬੰਦੀਆਂ ਲਗਾਉਣ ਦਾ ਵਿਰੋਧ ਕਰਨ ਵਾਲੀ ਦੁਨੀਆ ਦੀਆਂ ਸਭ ਤੋਂ ਪ੍ਰਮੁੱਖ ਸ਼ਖਸੀਅਤਾਂ ਵਿਚੋਂ ਇਕ ਹਨ ਅਤੇ ਉਹਨਾਂ ਨੇ ਪਾਬੰਦੀਆਂ ਦੇ ਪ੍ਰਭਾਵਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ - ਚੀਨ ਨੇ ਤਾਇਵਾਨ ਮੁੱਦੇ 'ਤੇ ਆਸਟ੍ਰੇਲੀਆ ਨੂੰ ਮੁੜ ਦਿੱਤੀ ਧਮਕੀ, ਕੈਨਬਰਾ ਨੂੰ ਕਿਹਾ ਬੀਮਾਰ

ਬੋਲਸਨਾਰੋ ਨੇ ਉਹਨਾਂ ਦਵਾਈਆਂ ਦੀ ਵਰਤੋਂ ਨੂੰ ਵਧਾਵਾ ਦਿੱਤਾ ਜਿਹਨਾਂ ਨੂੰ ਵਿਗਿਆਨੀ ਬੇਕਾਰ ਕਹਿੰਦੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਨੀਤੀਆਂ ਅਤੇ ਟੀਕਾਕਰਨ ਲਈ ਢਿੱਲੀ ਮੁਹਿੰਮ ਨੇ ਕੋਰੋਨਾ ਵਾਇਰਸ ਦੇ ਕਾਰਨ ਦੁਨੀਆ ਵਿਚ ਹੋਈਆਂ ਦੂਜੀਆਂ ਸਭ ਤੋਂ ਵੱਧ ਮੌਤਾਂ ਵਿਚ ਯੋਗਦਾਨ ਦਿੱਤ। ਜਾਂਚ ਦਾ ਰਸਮੀ ਉਦੇਸ਼ ਅਪਰਾਧਿਕ ਦੋਸ਼ ਨਹੀਂ ਹੈ ਪਰ ਇਹ ਸੰਭਵ ਤੌਰ 'ਤੇ ਦੋਸ਼ਾਂ ਨੂੰ ਜਨਮ ਦੇ ਸਕਦੀ ਹੈ। ਇੰਨਾ ਹੀ ਨਹੀਂ 2022 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਹ ਸ਼ਰਮਨਾਕ ਦੋਸ਼ਾਂ ਦਾ ਕਾਰਨ ਵੀ ਬਣ ਸਕਦੀਆਂ ਹਨ। ਬੋਲਸਨਾਰੋ ਭਾਵੇਂਕਿ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰਦੇ ਹੋਏ ਗਵਰਨਰ ਅਤੇ ਮੇਅਰ ਨੂੰ ਇਹ ਕਹਿੰਦੇ ਹੋਏ ਦੋਸ਼ੀ ਠਹਿਰਾਉਂਦੇ ਰਹੇ ਹਨ ਕਿ ਗਤੀਵਿਧੀਆਂ 'ਤੇ ਉਹਨਾਂ ਦੀਆਂ ਪਾਬੰਦੀਆਂ ਤੋਂ ਕੋਰੋਨਾ ਵਾਇਰਸ ਤੋਂ ਕਿਤੇ ਜ਼ਿਆਦਾ ਪਰੇਸ਼ਾਨੀ ਹੋਈ।


Vandana

Content Editor

Related News