ਧੀ ਦਾ ਬਦਲਾ, ਪੁਲਸ ਅਫਸਰ ਬਣ 25 ਸਾਲ ਬਾਅਦ ਪਿਤਾ ਦੇ ਕਾਤਲ ਨੂੰ ਗ੍ਰਿਫ਼ਤਾਰ ਕਰ ਭੇਜਿਆ ਜੇਲ੍ਹ
Thursday, Oct 17, 2024 - 02:29 PM (IST)
ਬੋਆ ਵਿਸਟਾ - ਬ੍ਰਾਜ਼ੀਲ ਦੇ ਬੋਆ ਵਿਸਟਾ ਦੀ ਰਹਿਣ ਵਾਲੀ ਗਿਸਲੇਨ ਡੀ ਡਿਊਸ ਦੀ ਕਹਾਣੀ ਤੁਹਾਨੂੰ ਫਿਲਮੀ ਲੱਗ ਸਕਦੀ ਹੈ, ਪਰ ਉਨ੍ਹਾਂ ਦੀ ਕਹਾਣੀ ਸੱਚੀ ਹੈ। ਦਰਅਸਲ, ਡਿਊਸ 9 ਸਾਲ ਦੀ ਸੀ, ਜਦੋਂ ਉਸਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਡਿਊਸ 5 ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ ਅਤੇ ਆਪਣੇ ਪਿਤਾ ਦੇ ਕਤਲ ਤੋਂ ਬਾਅਦ ਛੋਟੀ ਉਮਰ ਵਿੱਚ ਹੀ ਉਸ ਦੀਆਂ ਚਾਰ ਛੋਟੀਆਂ ਭੈਣਾਂ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ 'ਤੇ ਆ ਗਈ। ਪਰ ਉਸਨੇ ਹਾਰ ਨਹੀਂ ਮੰਨੀ, ਅਤੇ ਸਹੁੰ ਖਾਧੀ ਕਿ ਉਹ ਆਪਣੇ ਪਿਤਾ ਦੇ ਕਾਤਲ ਨੂੰ ਸਜ਼ਾ ਜ਼ਰੂਰ ਦਿਵਾਏਗੀ। ਆਪਣਾ ਬਦਲਾ ਪੂਰਾ ਕਰਨ ਲਈ ਉਸ ਨੇ ਪੁਲਸ ਅਫਸਰ ਬਣਨ ਦਾ ਸੁਪਨਾ ਦੇਖਿਆ ਅਤੇ ਕਰੀਬ 25 ਸਾਲ ਬਾਅਦ ਉਸ ਨੇ ਕਾਤਲ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਆਪਣਾ ਬਦਲਾ ਪੂਰਾ ਕੀਤਾ।
ਇਹ ਵੀ ਪੜ੍ਹੋ: ਡੀਜ਼ਲ ਹੋ ਗਿਆ ਮਹਿੰਗਾ, 5 ਰੁਪਏ ਵਧਾ 'ਤੀ ਕੀਮਤ
ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀ ਡਿਊਸ ਦੇ ਪਿਤਾ ਗਿਰਾਲਡੋ ਦਾ ਫਰਵਰੀ 1999 'ਚ 20 ਪੌਂਡ ਦੇ ਕਰਜ਼ੇ ਨੂੰ ਲੈ ਕੇ ਗੋਲੀ ਮਾਰ ਕੇ ਕਤਰ ਕਰ ਦਿੱਤਾ ਗਿਆ ਸੀ। ਘਟਨਾ ਉਦੋਂ ਵਾਪਰੀ ਜਦੋਂ ਗਿਰਾਲਡੋ ਆਪਣੇ ਇੱਕ ਦੋਸਤ ਨਾਲ ਬੈਠੇ ਸਨ। ਇਸ ਦੌਰਾਨ 20 ਪੌਂਡ ਦੇ ਕਰਜ਼ੇ ਲਈ ਰੇਮੁੰਡੋ ਗੋਮਜ਼ ਨਾਂ ਦੇ ਵਿਅਕਤੀ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਹੋ ਗਈ, ਜਿਸ ਤੋਂ ਬਾਅਦ ਗੋਮਜ਼ ਨੇ ਗਿਲਵਾਡੋ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਕੈਨੇਡਾ ਦੇ ਪੱਖ 'ਚ ਅਮਰੀਕਾ ਦਾ ਬਿਆਨ, ਨਿੱਝਰ ਮਾਮਲੇ ਦੀ ਜਾਂਚ 'ਚ ਭਾਰਤ ਨਹੀਂ ਕਰ ਰਿਹਾ ਸਹਿਯੋਗ
ਮੀਡੀਆ ਰਿਪੋਰਟਾਂ ਅਨੁਸਾਰ, ਇਕ ਕਤਲਕਾਂਡ ਮਗਰੋਂ ਗੋਮਜ਼ ਫੜਿਆ ਗਿਆ ਅਤੇ ਉਸ 'ਤੇ ਮੁਕੱਦਮਾ ਚਲਾਇਆ ਗਿਆ। 2013 ਵਿਚ ਉਸ ਨੂੰ 12 ਸਾਲ ਦੀ ਸਜ਼ਾ ਸੁਣਾਈ ਗਈ। ਹਾਲਾਂਕਿ, ਉਸਨੇ ਫੈਸਲੇ ਖਿਲਾਫ ਅਪੀਲ ਕਰ ਦਿੱਤੀ ਅਤੇ ਸਮਾਂ ਬੀਤਦਾ ਗਿਆ। ਸਾਲ 2016 ਵਿੱਚ ਉਸਦੀ ਅੰਤਿਮ ਅਪੀਲ ਰੱਦ ਹੋਣ ਤੋਂ ਬਾਅਦ ਗੋਮਜ਼ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਪਰ ਗ੍ਰਿਫਤਾਰੀ ਤੋਂ ਪਹਿਲਾਂ ਹੀ ਗੋਮਜ਼ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸ ਦੀ ਖੋਜ ਸਿਰਫ਼ ਫਾਈਲਾਂ ਤੱਕ ਹੀ ਸੀਮਤ ਰਹਿ ਗਈ।
ਧੀ ਡਿਊਸ ਨੇ ਆਪਣੇ ਪਿਤਾ ਦੇ ਕਾਤਲ ਨੂੰ ਲੱਭਣ ਲਈ 18 ਸਾਲ ਦੀ ਉਮਰ ਵਿੱਚ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਪੁਲਸ ਫੋਰਸ ਵਿੱਚ ਸ਼ਾਮਲ ਹੋ ਗਈ। ਇਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਦੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ। ਬਹੁਤ ਮਿਹਨਤ ਤੋਂ ਬਾਅਦ, ਡਿਊਸ ਨੇ ਗੋਮਜ਼ ਦਾ ਪਤਾ ਲਗਾਇਆ ਅਤੇ ਅੰਤ ਵਿੱਚ 25 ਸਤੰਬਰ ਨੂੰ ਉਸਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਰਹੀ। 26 ਸਤੰਬਰ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਦੀ ਸਜ਼ਾ ਬਰਕਰਾਰ ਰੱਖੀ ਗਈ ਅਤੇ ਉਸ ਨੂੰ 12 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਾਰ ਹਾਦਸੇ 'ਚ 5 ਭਾਰਤੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8