ਤਸ਼ੱਦਦ ਦੀ ਇੰਤਹਾਅ ,ਜਨਾਨੀ ਦੀ ਧੌਣ ਨੂੰ ਪੈਰ ਨਾਲ ਦਬਾਅ ਕੇ ਪੁਲਸੀਏ ਨੇ ਤੋੜੀ ਧੌਣ ਦੀ ਹੱਡੀ (ਵੀਡੀਓ)

07/16/2020 2:17:42 PM

ਸਾਓ ਪਾਉਲ : ਬ੍ਰਾਜ਼ੀਲ 'ਚ ਅਮਰੀਕਾ ਦੇ ਜੌਰਜ ਫਲਾਇਡ ਵਰਗੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਾਹੀ, ਜੋ ਕਿ ਬ੍ਰਾਜ਼ੀਲ ਦੇ ਸਾਓ ਪਾਉਲੋ ਦੀ ਹੈ। ਜਾਣਕਾਰੀ ਮੁਤਾਬਕ ਬ੍ਰਾਜ਼ੀਲ ਦੇ ਸਾਓ ਪਾਓਲੋ ਸ਼ਹਿਰ ਵਿਚ ਇਕ ਪੁਲਸ ਮੁਲਾਜ਼ਮ ਇਕ ਗੈਰ-ਗੋਰੀ ਜਨਾਨੀ ਦੀ ਧੌਣ 'ਤੇ ਖੜ੍ਹਾ ਹੋ ਗਿਆ। ਇਸ ਘਟਨਾ ਵਿਚ ਜਨਾਨੀ ਦੀ ਧੌਣ ਦੀ ਹੱਡੀ ਟੁੱਟ ਗਈ ਅਤੇ ਉਸ ਦੇ 16 ਟਾਂਕੇ ਵੀ ਲਾਉਣੇ ਪਏ। ਘਟਨਾ 30 ਮਈ ਦੀ ਦੱਸੀ ਜਾ ਰਹੀ ਹੈ, ਜਿਸ ਦਾ ਕਾਫੀ ਵਿਰੋਧ ਹੋ ਰਿਹਾ ਹੈ। ਪੀੜਤ ਜਨਾਨੀ 5 ਬੱਚੇ ਹਨ।

ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਓ ਪਾਉਲੋ ਦੇ ਗਵਰਨਰ ਨੇ 2 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸ਼ਹਿਰ ਦੇ 2000 ਪੁਲਸ ਮੁਲਾਜ਼ਮਾਂ ਦੀ ਬੌਡੀ 'ਤੇ ਕੈਮਰਾ ਲਗਾਉਣ ਦੇ ਹੁਕਮ ਵੀ ਦਿੱਤੇ ਗਏ ਹਨ ਤਾਂ ਜੋ ਅਜਿਹੀਆਂ ਘਟਨਾਵਾਂ ਰਿਕਾਰਡ ਹੋ ਸਕਣ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਵਿਚ ਇਸ ਤਰ੍ਹਾਂ ਦੀ ਇਕ ਘਟਨਾ ਸਾਹਮਣੇ ਆਈ ਸੀ। ਅਮਰੀਕਾ ਵਿਚ ਗੈਰ ਗੋਰੇ ਜੌਰਜ ਫਲਾਇਡ ਦੀ ਘਟਨਾ ਤਾਂ ਤੁਹਾਨੂੰ ਯਾਦ ਹੀ ਹੋਵੇਗੀ, ਜਿੱਥੇ ਇਕ ਪੁਲਸ ਮੁਲਾਜ਼ਮ ਨੇ ਜੌਰਜ ਫਲਾਇਡ ਦੀ ਧੌਣ 'ਤੇ ਗੋਡਾ ਰੱਖ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਪੁਲਸ ਮੁਲਾਜ਼ਮ 8 ਮਿੰਟ 46 ਸਕਿੰਟ ਤੱਕ ਜੌਰਜ ਦੀ ਧੌਣ 'ਤੇ ਗੋਡੇ ਨਾਲ ਦਬਾਉਂਦਾ ਰਿਹਾ, ਜਿਸ ਕਾਰਨ ਜੌਰਜ ਦਾ ਸਾਹ ਰੁੱਕ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਅਮਰੀਕਾ ਨੂੰ ਪ੍ਰਦਰਸ਼ਨਾਂ ਦੀ ਅੱਗ ਵਿਚ ਸਾੜ ਦਿੱਤਾ ਸੀ ਪਰ ਇਸ ਘਟਨਾ ਤੋਂ ਦੁਨੀਆ ਨੇ ਲੱਗਦਾ ਹੈ ਕਿ ਕੋਈ ਸਬਕ ਨਹੀਂ ਲਿਆ। ਗੈਰ ਗੋਰਿਆਂ ਨੂੰ ਵਿਦੇਸ਼ੀ ਮੁਲਕਾਂ ਵਿਚ ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜਦੋਂ ਲੋਕਾਂ ਦੀ ਰੱਖਿਆ ਦਾ ਪ੍ਰਣ ਲੈਣ ਵਾਲੀ ਪੁਲਸ ਇਸ ਤਰ੍ਹਾਂ ਦੀਆਂ ਨਸਲਵਾਦੀ ਘਟਨਾਵਾਂ ਵਿਚ ਸ਼ਾਮਲ ਹੁੰਦੀ ਹੈ ਤਾਂ ਸਵਾਲ ਉੱਠਣੇ ਲਾਜ਼ਮੀ ਹਨ। ਗੈਰ ਗੋਰਿਆਂ 'ਤੇ ਪੁਲਸ ਦਾ ਟਾਰਚਰ ਕਦੋਂ ਰੁਕੇਗਾ ਇਹ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ।


cherry

Content Editor

Related News