ਬ੍ਰਾਜ਼ੀਲ ’ਚ ਕੋਰੋਨਾ ਮ੍ਰਿਤਕਾਂ ਦਾ ਅੰਕੜਾ 4.70 ਲੱਖ ਤੋਂ ਪਾਰ
Saturday, Jun 05, 2021 - 06:19 PM (IST)
ਰੀਓ ਡੀ ਜੇਨੇਰਿਓ (ਭਾਸ਼ਾ) : ਬ੍ਰਾਜ਼ੀਲ ਵਿਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਮ੍ਰਿਤਕ ਲੋਕਾਂ ਦਾ ਅੰਕੜਾ 4 ਲੱਖ 70 ਹਜ਼ਾਰ ਤੋਂ ਪਾਰ ਹੋ ਗਿਆ ਹੈ। ਦੇਸ਼ ਦੇ ਸਿਹਤ ਮੰਤਰਾਲਾ ਨੇ ਆਪਣੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਮੰਤਰਾਲਾ ਮੁਤਾਬਕ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਸੰਖਿਆ 1,68,41,408 ਤੱਕ ਪਹੁੰਚ ਗਈ ਹੈ ਅਤੇ ਇਸ ਮਹਾਮਾਰੀ ਨਾਲ 4,70,842 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ 37,936 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਮਹਾਮਾਰੀ ਨਾਲ 1454 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਬ੍ਰਾਜ਼ੀਲ ਕੋਰੋਨਾ ਦੇ ਮਾਮਲੇ ਵਿਚ ਹੁਣ ਵਿਸ਼ਵ ਵਿਚ ਤੀਜੇ ਸਥਾਨ ’ਤੇ ਹੈ, ਜਦੋਂਕਿ ਕੋਰੋਨਾ ਨਾਲ ਮੌਤਾਂ ਦੇ ਮਾਮਲੇ ਵਿਚ ਵਿਸ਼ਵ ਵਿਚ ਦੂਜੇ ਸਥਾਨ ’ਤੇ ਹੈ।