ਬ੍ਰਾਜ਼ੀਲ ’ਚ ਇਕ ਦਿਨ ’ਚ ਕੋਰੋਨਾ ਨਾਲ 4,249 ਲੋਕਾਂ ਦੀ ਮੌਤ

Friday, Apr 09, 2021 - 05:04 PM (IST)

ਬ੍ਰਾਜ਼ੀਲ ’ਚ ਇਕ ਦਿਨ ’ਚ ਕੋਰੋਨਾ ਨਾਲ 4,249 ਲੋਕਾਂ ਦੀ ਮੌਤ

ਰਿਓ ਡੀ ਜਨੇਰਿਓ (ਵਾਰਤਾ) : ਬ੍ਰਾਜ਼ੀਲ ਦੇ ਰਾਸ਼ਟਰੀ ਸਿਹਤ ਮੰਤਰਾਲਾ ਨੇ ਤਾਜ਼ਾ ਅਪਡੇਟ ਵਿਚ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ 4,249 ਮਰੀਜ਼ਾਂ ਦੀ ਮੌਤ ਹੋਈ ਹੈ।

ਮੰਤਰਾਲਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਦੇਸ਼ ਵਿਚ ਮ੍ਰਿਤਕਾਂ ਦਾ ਅੰਕੜਾ 345,025 ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਿਆਦ ਵਿਚ 86,652 ਨਵੇਂ ਮਾਮਲੇ ਆਉਣ ਨਾਲ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 13,279,857 ਹੋ ਗਈ ਹੈ। ਅਮਰੀਕਾ ਦੇ ਬਾਅਦ ਕੋਵਿਡ-19 ਮਰੀਜ਼ਾਂ ਦੀ ਗਿਣਤੀ ਅਤੇ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਮਾਮਲੇ ਵਿਚ ਬ੍ਰਾਜ਼ੀਲ ਵਿਸ਼ਵ ਵਿਚ ਦੂਜੇ ਸਥਾਨ ’ਤੇ ਹੈ।


author

cherry

Content Editor

Related News