ਬ੍ਰਾਜ਼ੀਲ ’ਚ ਬਣ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਈਸਾ ਮਸੀਹ ਦੀ ਮੂਰਤੀ, ਵੇਖੋ ਤਸਵੀਰਾਂ

04/12/2021 5:10:12 PM

ਰਿਓ ਡੀ ਜਨੇਰੀਓ: ਬ੍ਰਾਜ਼ੀਲ ’ਚ ਦੁਨੀਆ ਦੀ ਸਭ ਤੋਂ ਵੱਡੀ ਈਸਾ ਮਸੀਹ ਦੀ ਮੂਰਤੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਰਿਓ ਗ੍ਰਾਂਡੇ ਡੋ ਸੁਲ ਸੂਬੇ ਦੇ ਐਨਕਾਂਟਾਡੋ ਵਿਚ 2019 ਵਿਚ ਸ਼ੁਰੂ ਹੋਈ ਇਸ ਮੂਰਤੀ ਦੀ ਉਚਾਈ ਲੱਗਭਗ 141 ਫੁੱਟ (ਲੱਗਭਗ 43 ਮੀਟਰ) ਹੈ। ਇਕ ਵਾਰ ਇਸ ਮੂਰਤੀ ਦੇ ਬਣ ਕੇ ਤਿਆਰ ਹੋਣ ਦੇ ਬਾਅਦ ਇਹ ਰਿਓ ਡੀ ਜਨੇਰਿਓ ਵਿਚ ਰਿਓ ਡੀ ਜਨੇਰਿਓ ਕ੍ਰਾਈਸਟ ਦਿ ਰਿਡੀਮਰ ਮੂਰਤੀ ਨੂੰ ਪਿੱਛੇ ਛੱਡ ਦੇਵੇਗੀ, ਜਿਸ ਦੀ ਉਚਾਈ 38 ਮੀਟਰ ਹੈ।

PunjabKesari

ਉਥੇ ਹੀ ਇਕ ਹੱਥ ਤੋਂ ਦੂਜੇ ਹੱਥ ਤੱਕ ਦੀ ਲੰਬਾਈ ਲੱਗਭਗ 118 ਫੁੱਟ ਹੈ। ਮੂਰਤੀ ਦੀ ਛਾਤੀ ਵਿਚ ਇਕ ਸ਼ੀਸ਼ੇ ਦੀ ਖਿੜਕੀ ਬਣਾਈ ਜਾਏਗੀ, ਜਿਸ ਨਾਲ ਕਿ ਬਾਹਰ ਦੇ ਨਜ਼ਾਰੇ ਨੂੰ ਦੇਖਿਆ ਜਾ ਸਕਦਾ ਹੈ। ਇਸ ਵਿਚ ਇਕ ਸਟੀਲ ਦੇ ਫ੍ਰੇਮ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਵਿਚ 17,600 ਕਿਊਬਿਕ ਫੁੱਟ ਤੋਂ ਜ਼ਿਆਦਾ ਕੰਕ੍ਰੀਟ ਦੀ ਵਰਤੋਂ ਕੀਤੀ ਜਾਏਗੀ।

PunjabKesari

ਮੀਡੀਆ ਰਿਪੋਰਟ ਮੁਤਾਬਕ ਮੂੂਰਤੀ ਦੇ ਸਿਰ ਦਾ ਭਾਰ ਲੱਗਭਗ 40 ਟਨ ਹੋਵੇਗਾ, ਜਿਸ ਨੂੰ ਬਣਾਉਣ ਵਿਚ ਲੱਗਭਗ 3 ਮਹੀਨੇ ਲੱਗਣਗੇ। ਇਸ ਮੂਰਤੀ ਦਾ ਡਿਜ਼ਾਇਨ ਉਥੋਂ ਦੇ ਹੀ ਇਕ ਸਥਾਨਕ ਪੁਜਾਰੀ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਮੂਰਤੀ ਦਾ ਨਿਰਮਾਣ, ਇਸ ਸਾਲ ਦੇ ਅੰਤ ਤੱਕ ਕੀਤਾ ਜਾਣਾ ਹੈ। ਇਸ ਹਫ਼ਤੇ ਮੂਰਤੀ ਵਿਚ ਸਿਰ ਅਤੇ ਦੋਵੇਂ ਬਾਂਹਾਂ ਜੋੜੀਆਂ ਗਈਆਂ ਹਨ। ਮੂਰਤੀ ਵਿਚ ਇਕ ਲਿਫਟ ਵੀ ਲਗਾਈ ਜਾਏਗੀ। ਉਥੇ ਹੀ ਮੂਰਤੀ ਦੇ ਟੌਪ ’ਤੇ ਆਬਜ਼ਰਵੇਸ਼ਨ ਡੇਕ ਹੋਵੇਗਾ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News