ਬਰੈਂਪਟਨ : ਔਰਤ ਦਾ ਕਤਲ ਕਰ ਫਰਾਰ ਦੋਸ਼ੀ ਦੀ ਭਾਲ ''ਚ ਪੁਲਸ
Saturday, Feb 03, 2018 - 05:34 AM (IST)

ਬਰੈਂਪਟਨ — ਬਰੈਂਪਟਨ 'ਚ ਇਕ 30 ਸਾਲਾਂ ਔਰਤ ਦੀ ਬੀਤੇ ਸ਼ਨੀਵਾਰ ਹੱਤਿਆ ਕਰਨ ਵਾਲੇ ਦੋਸ਼ੀ ਦੀ ਭਾਲ ਲਈ ਕੈਨੇਡਾ ਭਰ 'ਚ ਵਾਰੰਟ ਜਾਰੀ ਕੀਤੇ ਗਏ ਹਨ।
ਪੀਲ ਰੀਜ਼ਨਲ ਪੁਲਸ ਦਾ ਕਹਿਣਾ ਹੈ ਕਿ ਬਰੈਂਪਟਨ ਦੇ ਇਕ ਘਰ 'ਚ ਹੋਡਨ ਸੈੱਡ ਬੁਰੀ ਤਰ੍ਹਾਂ ਜ਼ਖਮੀ ਹਾਲਤ 'ਚ ਮਿਲੀ ਸੀ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ 46 ਸਾਲਾਂ ਨਿਕੋਲਸ ਐਨਥਨੀ ਯੰਗ ਜਿਸ ਦਾ ਕੋਈ ਸਥਾਈ ਪਤਾ ਵੀਂ ਨਹੀਂ ਹੈ। ਉਸ ਨੂੰ ਪੁਲਸ ਸੈਕਿੰਡ ਡਿਗਰੀ ਮਰਡਰ ਦੇ ਦੋਸ਼ 'ਚ ਤਲਾਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਉਸ ਨੇ 30 ਸਾਲਾਂ ਔਰਤ ਦੀ ਪਿਛਲੇ ਸ਼ਨੀਵਾਰ ਉਸ ਦੇ ਘਰ 'ਚ ਹੀ ਹੱਤਿਆ ਕਰ ਦਿੱਤੀ ਸੀ। ਜਿਸ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਜਲਦ ਇਸ ਦੋਸ਼ੀ ਦੀ ਭਾਲ ਕਰ ਲੈਣਗੇ। ਪੁਲਸ ਨੇ ਅਜੇ ਉਸ ਵੱਲੋਂ ਔਰਤ ਦੇ ਮਾਰਨ ਦੇ ਕਾਰਨ ਜਨਤਕ ਨਹੀਂ ਕੀਤੇ ਗਏ।