ਬਰੈਂਪਟਨ : ਪੰਜਾਬੀ ਮੂਲ ਦੇ ਵਿਅਕਤੀ ''ਤੇ ਲੱਗੇ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼

Thursday, Mar 01, 2018 - 02:59 AM (IST)

ਬਰੈਂਪਟਨ : ਪੰਜਾਬੀ ਮੂਲ ਦੇ ਵਿਅਕਤੀ ''ਤੇ ਲੱਗੇ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼

ਓਟਾਵਾ — ਬਰੈਂਪਟਨ ਦੇ ਰਣਜੀਤ ਸਿੰਘ 'ਤੇ ਟੋਰਾਂਟੇ ਦੀ ਇਕ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ। ਟੋਰਾਂਟੋ ਪੁਲਸ ਨੇ ਦੱਸਿਆ ਕਿ ਮਿਡਲੈਂਡ ਐਵੇਨਿਊ ਅਤੇ ਲਾਰੈਂਸ ਐਵੇਨਿਊ ਈਸਟ 'ਚ ਇਹ ਘਟਨਾ ਕਈ ਵਿਦਿਆਰਥੀਆਂ ਦੀਆਂ ਅੱਖਾਂ ਸਾਹਮਣੇ ਵਾਪਰੀ ਜਦੋਂ ਪੀੜਤ ਕੁੜੀ ਸਕੂਲ ਜਾ ਰਹੀ ਸੀ।
ਪੁਲਸ ਮੁਤਾਬਕ ਰਣਜੀਤ ਸਿੰਘ ਕੁੜੀ ਵੱਲ ਵਧਿਆ ਅਤੇ ਉਸ ਨੂੰ ਮੋਢਿਆਂ ਤੋਂ ਫੱੜ ਲਿਆ। ਇਸ ਮਗਰੋਂ ਆਪਣੇ ਹੱਥ ਹੇਠਾਂ ਕਰਦਿਆਂ ਕੁੜੀ ਦੇ ਪਿੱਛੇ ਤੱਕ ਲੈ ਗਿਆ। ਘਟਨਾ ਤੋਂ ਅਗਲੇ ਦਿਨ 29 ਸਾਲਾਂ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਸੈਕਸ ਹਮਲਾ ਅਤੇ ਜਿਸਮਾਨੀ ਛੇੜਛਾੜ ਕਰਨ ਦੇ ਦੋਸ਼ ਆਇਦ ਕੀਤੇ ਗਏ।
ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਕੋਲ ਇਸ ਬਾਰੇ 'ਚ ਜਾਣਕਾਰੀ ਹੈ ਤਾਂ ਉਹ ਟੋਰਾਂਟੋ ਪੁਲਸ ਨਾਲ ਸੰਪਰਕ ਕਰ ਸਕਦੇ ਹਨ।


Related News