ਵਧੇਰੇ ਸ਼ਰਾਬ ਪੀਣ ਨਾਲ ਘਟਦੀ ਹੈ ਦਿਮਾਗੀ ਵਿਕਾਸ ਦੀ ਗਤੀ

04/03/2019 8:36:12 AM

ਵਾਸ਼ਿੰਗਟਨ,(ਪੀ. ਟੀ. ਆਈ.)– ਵਧੇਰੇ ਸ਼ਰਾਬ ਪੀਣ ਨਾਲ ਦਿਮਾਗੀ ਵਿਕਾਸ ਦੀ ਰਫਤਾਰ ਹੌਲੀ ਪੈ ਜਾਂਦੀ ਹੈ। ਇਸ ਸਬੰਧੀ ਬਾਂਦਰਾਂ ’ਤੇ ਕੀਤੇ ਗਏ ਤਜਰਬਿਆਂ ਦੇ ਇਕ ਅਧਿਐਨ ’ਚ ਖੁਲਾਸਾ ਕੀਤਾ ਗਿਆ ਹੈ। ਇਹ ਅਧਿਐਨ ਜਰਨਲ ਨਿਊਰੋ ’ਚ ਪ੍ਰਕਾਸ਼ਿਤ ਹੋਇਆ, ਜਿਸ ’ਚ ਦੱਸਿਆ ਗਿਆ ਹੈ ਕਿ ਸਰੀਰਕ ਭਾਰ ਦੇ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਹਰੇਕ ਗ੍ਰਾਮ ਵਧੇਰੇ ਸ਼ਰਾਬ ਪੀਣ ਨਾਲ ਦਿਮਾਗ ਦੇ ਵਿਕਾਸ ਦੀ ਦਰ ਪ੍ਰਤੀ ਸਾਲ 0.25 ਮਿਲੀ ਲਿਟਰ ਘੱਟ ਹੁੰਦੀ ਜਾਂਦੀ ਹੈ।

ਜੇਕਰ ਇਸ ਨੂੰ ਮਨੁੱਖੀ ਤਰਜ਼ ’ਤੇ ਵੇਖੀਏ ਤਾਂ ਇਹ ਪ੍ਰਤੀ ਦਿਨ ਚਾਰ ਬੀਮਾਰਾਂ ਦੇ ਬਰਾਬਰ ਹੈ। ਇਹ ਪ੍ਰਗਟਾਵਾ ਅਮਰੀਕਾ ’ਚ ਓਰੀਗੋਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੀਤਾ ਹੈ। ਖੋਜਕਾਰਾਂ ਮੁਤਾਬਕ ਲੰਮੇ ਸਮੇਂ ਤੋਂ ਸ਼ਰਾਬ ਦੀ ਵਧੇਰੇ ਵਰਤੋਂ ਨਾਲ ਨਸ਼ੇ ਦੀ ਆਦਤ ਪੈਣ ਨਾਲ ਦਿਮਾਗੀ ਵਿਕਾਸ ਦੀ ਰਫਤਾਰ ਹੌਲੀ ਪੈ ਜਾਂਦੀ ਹੈ ਅਤੇ ਦਿਮਾਗ ਵਿਚਲੇ ਇਕ ਸਫੈਦ ਪਾਣੀ ਅਤੇ ਦਿਮਾਗੀ ਸੋਚ ’ਚ ਗਿਰਾਵਟ ਆਉਣ ਲੱਗਦੀ ਹੈ।


Related News