ਮੋਬਾਇਲ ਖੋਹੇ ਜਾਣ ਤੋਂ ਮੁੰਡਾ ਹੋਇਆ ਨਾਰਾਜ਼, ਮਾਂ-ਪਿਓ ਤੇ ਭੈਣ ਨੂੰ ਮਾਰੀ ਗੋਲੀ
Thursday, May 23, 2024 - 03:35 PM (IST)
ਇੰਟਰਨੈਸ਼ਨਲ ਡੈਸਕ- ਮੋਬਾਇਲ ਦੀ ਲਤ ਕਿਸੇ ਦੇ ਮਨ 'ਤੇ ਕਿਸ ਹੱਦ ਤੱਕ ਹਾਵੀ ਹੋ ਸਕਦੀ ਹੈ ਕਿਹਾ ਨਹੀਂ ਜਾ ਸਕਦਾ। ਸ਼ਾਇਦ ਇਸ ਲਤ ਦਾ ਸਿਕਾਰ ਵਿਅਕਤੀ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਅਜਿਹਾ ਹੀ ਇਕ ਮਾਮਲਾ ਬ੍ਰਾਜ਼ੀਲ 'ਚ ਸਾਹਮਣੇ ਆਇਆ ਹੈ, ਜਿਸ 'ਚ ਆਪਣਾ ਮੋਬਾਇਲ ਖੋਹਣ ਤੋਂ ਪਰੇਸ਼ਾਨ ਅਲ੍ਹੱੜ ਉਮਰ ਦੇ ਨੌਜਵਾਨ ਨੇ ਆਪਣੇ ਮਾਤਾ-ਪਿਤਾ ਅਤੇ ਭੈਣ ਨੂੰ ਗੋਲੀ ਮਾਰ ਦਿੱਤੀ। ਸਾਓ ਪਾਓਲੋ ਵਿੱਚ ਸੋਮਵਾਰ ਨੂੰ ਤੀਹਰੇ ਕਤਲ ਨੇ ਹਲਚਲ ਮਚਾ ਦਿੱਤੀ। ਸਥਾਨਕ ਸੁਰੱਖਿਆ ਮੰਤਰਾਲੇ ਨੇ ਇਸ ਸਬੰਧੀ ਖੁਲਾਸਾ ਕੀਤਾ।
ਮਾਂ-ਪਿਓ ਤੇ ਭੈਣ ਨੂੰ ਮਾਰੀ ਗੋਲੀ
ਜਾਂਚ ਮੁਖੀ ਰੌਬਰਟੋ ਅਫੋਂਸੋ ਨੇ ਦੱਸਿਆ ਕਿ ਸ਼ਹਿਰ ਦੇ ਪੁਲਸ ਮੁਲਾਜ਼ਮ ਅਤੇ ਉਸ ਦੀ ਪਤਨੀ ਨੇ ਇਕ ਮੁੰਡੇ ਨੂੰ ਗੋਦ ਲਿਆ ਸੀ। ਇਕ ਦਿਨ ਮੁੰਡੇ ਦਾ ਆਪਣੇ ਮਾਤਾ-ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਸ ਦਾ ਫੋਨ ਖੋਹ ਲਿਆ ਗਿਆ। ਇਸ ਗੱਲ ਤੋਂ ਗੁੱਸੇ 'ਚ ਆ ਕੇ ਮੁੰਡੇ ਨੇ ਆਪਣੇ ਪਿਓ ਦੀ ਸਰਵਿਸ ਬੰਦੂਕ ਚੁੱਕ ਲਈ ਅਤੇ 57 ਸਾਲਾ ਪਿਓ ਦੀ ਪਿੱਠ 'ਤੇ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਉਸ ਕਮਰੇ ਵਿੱਚ ਗਿਆ ਜਿੱਥੇ ਉਸਦੀ ਭੈਣ ਸੀ ਅਤੇ ਉਸਨੇ ਆਪਣੀ 16 ਸਾਲਾ ਭੈਣ ਦੇ ਮੂੰਹ 'ਤੇ ਗੋਲੀ ਮਾਰ ਦਿੱਤੀ। ਮਾਂ ਉਸ ਸਮੇਂ ਘਰ ਨਹੀਂ ਸੀ। ਜਦੋਂ ਮਾਂ ਕੁਝ ਘੰਟਿਆਂ ਬਾਅਦ ਘਰ ਪਹੁੰਚੀ ਤਾਂ ਉਸ ਨੇ ਉਸ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਦੇ ਵਿਰੋਧ ਤੋਂ ਡਰੇ PM ਸੁਨਕ, ਗ੍ਰੈਜੂਏਟ ਰੂਟ ਵੀਜ਼ਾ ਨਹੀਂ ਹੋਵੇਗਾ ਰੱਦ
ਮੁੰਡੇ ਨੇ ਗੁਨਾਹ ਕੀਤਾ ਕਬੂਲ
ਇਹ ਘਟਨਾ ਸ਼ੁੱਕਰਵਾਰ ਦੀ ਹੈ। ਸ਼ੁੱਕਰਵਾਰ ਤੋਂ ਸੋਮਵਾਰ ਤੱਕ ਮੁੰਡਾ ਆਪਣੇ ਮਾਤਾ-ਪਿਤਾ ਅਤੇ ਭੈਣ ਦੀਆਂ ਲਾਸ਼ਾਂ ਨਾਲ ਘਰ ਹੀ ਰਿਹਾ। ਇਸ ਦੌਰਾਨ ਉਹ ਸਾਧਾਰਨ ਜੀਵਨ ਬਤੀਤ ਕਰ ਰਿਹਾ ਸੀ, ਉਹ ਜਿਮ ਵੀ ਗਿਆ ਅਤੇ ਬੇਕਰੀ ਵੀ। ਸ਼ਨੀਵਾਰ ਨੂੰ ਕਿਸੇ ਗੱਲ ਤੋਂ ਗੁੱਸੇ 'ਚ ਆ ਕੇ ਉਸ ਨੇ ਆਪਣੀ ਮਾਂ ਦੀ ਲਾਸ਼ 'ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ। ਸੋਮਵਾਰ ਨੂੰ ਮੁੰਡੇ ਨੇ ਖੁਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ। ਫਿਰ ਪੁਲਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਦੱਸ ਦਈਏ ਕਿ ਬ੍ਰਾਜ਼ੀਲ 'ਚ ਨਾਬਾਲਗ ਦੋਸ਼ੀਆਂ ਨੂੰ ਵਿਸ਼ੇਸ਼ ਕਾਨੂੰਨ ਤਹਿਤ ਸੁਰੱਖਿਆ ਮਿਲਦੀ ਹੈ। ਉਨ੍ਹਾਂ 'ਤੇ ਬਾਲਗਾਂ ਵਾਂਗ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਹਾਲਾਂਕਿ ਪੁਲਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਪਰ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਸਭ ਕੁਝ ਮੁੰਡੇ ਨੇ ਇਕੱਲੇ ਹੀ ਕੀਤਾ ਹੈ ਜਾਂ ਕੋਈ ਹੋਰ ਵੀ ਇਸ 'ਚ ਸ਼ਾਮਲ ਹੈ। ਕੀ ਮੁੰਡੇ ਨੇ ਫੋਨ ਤੇ ਕਿਸੇ ਨਾਲ ਗੱਲ ਕੀਤੀ ਸੀ ਜਾਂ ਨਹੀਂ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।