ਪਾਕਿ ਵੀਡੀਓ ਗੇਮ ਨੂੰ ਲੈ ਕੇ ਹੋਏ ਝਗੜੇ ''ਚ ਲੜਕੇ ਨੇ ਲਈ ਦੋਸਤ ਦੀ ਜਾਨ
Tuesday, Sep 17, 2019 - 06:35 PM (IST)

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਵੀਡੀਓ ਗੇਮ ਖੇਡਣ ਲਈ ਇਸਤੇਮਾਲ ਹੋਣ ਵਾਲੇ ਟੋਕਨ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਲੜਕੇ ਨੂੰ ਉਸ ਦੇ ਹੀ ਦੋਸਤ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਨਿਊ ਇੰਟਰਨੈਸ਼ਨਲ ਨੇ ਖਬਰ ਦਿੱਤੀ ਹੈ ਕਿ ਇਹ ਘਟਨਾ ਮੁਹੰਮਦੀ ਕਾਲੋਨੀ ਜ਼ਿਲੇ ਵਿਚ ਸੋਮਵਾਰ ਨੂੰ ਹੋਈ। ਰਾਜੂ ਅਤੇ ਸ਼ਾਹਜੇਬ ਨਾਂ ਦੇ ਦੋ ਲੜਕਿਆਂ ਵਿਚਾਲੇ ਝਗੜਾ ਹੋ ਗਿਆ। ਦੋਹਾਂ ਦੀ ਉਮਰ 15 ਸਾਲ ਦੇ ਨੇੜੇ ਹੈ। ਥਾਣਾ ਇੰਚਾਰਜ ਰਾਫੇ ਤਨੋਲੀ ਨੇ ਦੱਸਿਆ ਕਿ ਗੁਲਬਰਗ ਵਿਚ ਕੈਫੇ ਪਿਆਲਾ ਨੇੜੇ ਵੀਡੀਓ ਗੇਮ ਖੇਡਣ ਲਈ ਇਸਤੇਮਾਲ ਹੋਣ ਵਾਲੇ ਟੋਕਨ ਨੂੰ ਲੈ ਕੇ ਦੋਵੇਂ ਆਪਸ ਵਿਚ ਝਗੜਾ ਕਰਨ ਲੱਗੇ।
ਅਧਿਕਾਰੀ ਨੇ ਕਿਹਾ ਕਿ ਝਗੜੇ ਦੌਰਾਨ ਰਾਜੂ ਨੇ ਇਕਬਾਲ ਨੂੰ ਮੁੱਕਿਆਂ ਅਤੇ ਲੱਤਾਂ ਨਾਲ ਕੁੱਟਿਆ ਅਤੇ ਇਸ ਤੋਂ ਬਾਅਦ ਮੌਕੇ ਤੋਂ ਭੱਜ ਗਿਆ। ਤਨੋਲੀ ਨੇ ਦੱਸਿਆ ਕਿ ਇਸ ਤੋਂ ਬਾਅਦ ਇਕਬਾਲ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਕਬਾਲ ਦੇ ਪਿਤਾ ਦੀ ਸ਼ਿਕਾਇਤ 'ਤੇ ਰਾਜੂ ਅਤੇ ਉਸ ਦੇ ਦੋ ਦੋਸਤਾਂ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਤਨੋਲੀ ਨੇ ਕਿਹਾ ਕਿ ਪੁਲਸ ਮਾਮਲੇ ਵਿਚ ਸ਼ੱਕੀਆਂ ਦੀ ਭਾਲ ਵਿਚ ਜੁਟੀ ਹੋਈ ਹੈ।