ਕੁਈਨਜ਼ਲੈਂਡ ''ਚ ਘਰ ਨੂੰ ਲੱਗੀ ਅੱਗ ਪਿਤਾ ਲਈ ਬਣੀ ਤ੍ਰਾਸਦੀ, ਮਾਸੂਮ ਪੁੱਤ ਦੀ ਹੋਈ ਮੌਤ

11/16/2017 2:04:05 PM

ਕੁਈਨਜ਼ਲੈਂਡ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਟੁਬੂਮਬਾ 'ਚ ਬੀਤੇ ਮੰਗਲਵਾਰ ਨੂੰ ਇਕ ਘਰ ਨੂੰ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ ਦੋ ਮਾਸੂਮ ਲੜਕੇ 90 ਫੀਸਦੀ ਤੱਕ ਝੁਲਸ ਗਏ ਸਨ। ਇਨ੍ਹਾਂ ਦੋਹਾਂ ਬੱਚਿਆਂ 'ਚੋਂ ਇਕ ਦੀ ਮੌਤ ਹੋ ਗਈ ਹੈ। ਦੋਵੇਂ ਸਕੇ ਭਰਾ ਸਨ, ਜਿਨ੍ਹਾਂ ਦੀ ਉਮਰ 3 ਅਤੇ 4 ਸਾਲ ਹੈ। ਦੋਹਾਂ ਭਰਾਵਾਂ 'ਚੋਂ 4 ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ। ਕੁਈਨਜ਼ਲੈਂਡ ਪੁਲਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਜੇਰੇਮੀ ਅਤੇ ਬਲੇਡ ਨਾਂ ਦੇ ਲੜਕਿਆਂ ਦੇ ਪਿਤਾ ਨਾਰਥ ਪੈਰੀ ਨੇ ਦੱਸਿਆ ਕਿ ਉਨ੍ਹਾਂ ਨੇ ਅੱਗ 'ਚੋਂ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਵੀ ਝੁਲਸ ਗਏ। ਉਨ੍ਹਾਂ ਦੱਸਿਆ ਕਿ ਮੇਰੇ ਦੋਵੇਂ ਬੱਚੇ 90 ਫੀਸਦੀ ਤੱਕ ਝੁਲਸ ਗਏ। ਬਦਕਿਸਮਤੀ ਨਾਲ  4 ਸਾਲਾ ਲੜਕਾ ਬਲੇਡ ਪੈਰੀ ਦੀ ਮੌਤ ਹੋ ਗਈ, ਜਦਕਿ ਉਸ ਦੇ ਭਰਾ ਜੇਰੇਮੀ ਦੀ ਹਾਲਤ ਗੰਭੀਰ ਬਣੀ ਹੋਈ ਹੈ। 
ਨਾਰਥ ਪੈਰੀ ਦੇ ਦੋਸਤ ਜੈੱਡ ਸਮਿੱਥ ਨੇ ਦੱਸਿਆ ਕਿ ਉਸ ਨੇ ਅੱਗ ਲੱਗਣ ਦੀ ਘਨਟਾ ਨੂੰ ਦੇਖਿਆ ਸੀ। ਦੋ ਮਾਸੂਮ ਬੱਚੇ ਬੁਰੀ ਤਰ੍ਹਾਂ ਨਾਲ ਝੁਲਸ ਗਏ ਸਨ। ਸਮਿੱਥ ਨੇ ਦੱਸਿਆ ਕਿ ਉਹ ਸਾਰੀ ਘਟਨਾ ਮੇਰੇ ਦਿਮਾਗ 'ਚ ਘੁੰਮ ਰਹੀ ਹੈ ਅਤੇ ਮੈਂ ਸੋਚ ਰਿਹਾ ਹਾਂ ਕਿ ਦੋਹਾਂ ਨੂੰ ਕਿੰਨੀ ਤਕਲੀਫ ਹੋਈ ਹੋਵੇਗੀ। ਇਹ ਘਟਨਾ ਅੰਦਰ ਤੱਕ ਹਿੱਲਾ ਕੇ ਰੱਖ ਦੇਣ ਵਾਲੀ ਸੀ। ਮੈਂ ਬਹੁਤ ਡਰਿਆ ਹੋਇਆ ਹਾਂ। ਇਹ ਖਬਰ ਹੋਰ ਵੀ ਦੁੱਖ ਵਾਲੀ ਹੈ ਕਿ ਮੇਰੇ ਦੋਸਤ ਪੈਰੀ ਦੇ ਇਕ ਲੜਕੇ ਦੀ ਮੌਤ ਹੋ ਗਈ। ਮੈਂ ਪ੍ਰਾਰਥਨਾ ਕਰਦਾ ਹਾਂ ਜੇਰੇਮੀ ਠੀਕ ਹੋ ਜਾਵੇ, ਜੋ ਕਿ ਬਹੁਤ ਤਕਲੀਫ 'ਚੋਂ ਲੰਘ ਰਿਹਾ ਹੈ। ਪੈਰੀ ਦੇ ਇਕ ਹੋਰ ਦੋਸਤ ਨੇ ਕਿਹਾ ਕਿ ਮੇਰਾ ਪਿਆਰ ਅਤੇ ਦੁਆਵਾਂ ਪੈਰੀ ਅਤੇ ਉਸ ਦੇ ਪਰਿਵਾਰ ਲਈ। ਪ੍ਰਾਰਥਨਾ ਹੈ ਕਿ ਪਰਮਾਤਮਾ ਪੈਰੀ ਨੂੰ ਇਸ ਤਕਲੀਫ 'ਚੋਂ ਛੇਤੀ ਕੱਢਣ। ਮੈਂ ਇਸ ਭਿਆਨਕ ਤ੍ਰਾਸਦੀ ਨੂੰ ਸੁਣ ਕੇ ਦੁੱਖੀ ਹਾਂ।


Related News