ਦੋਹਾਂ ਵਿਚ ਅਫਗਾਨ ਤੇ ਤਾਲਿਬਾਨ ਵਿਚਾਲੇ ਫਿਰ ਤੋਂ ਸ਼ਾਂਤੀ ਵਾਰਤਾ ਸ਼ੁਰੂ

Monday, May 17, 2021 - 04:18 AM (IST)

ਦੋਹਾ - ਅਫਗਾਨਿਸਤਾਨ ਤੋਂ ਵਿਦੇਸ਼ੀ ਫੌਜਾਂ ਦੀ ਵਾਪਸੀ ਲਈ ਅਫਗਾਨ ਸਰਕਾਰ ਅਤੇ ਤਾਲਿਬਾਨ ਵਿਚ ਕਤਰ ਦੇ ਦੋਹਾ ਵਿਚ ਫਿਰ ਸ਼ਾਂਤੀ ਵਾਰਤਾ ਸ਼ੁਰੂ ਹੋ ਗਈ ਹੈ। ਦੋਹਾਂ ਵਿਚ ਦੋਹਾਂ ਪੱਖਾਂ ਵਿਚਾਲੇ ਪਹਿਲਾਂ ਵੀ ਕਈ ਪੜਾਅ ਦੀ ਗੱਲਬਾਤ ਹੋ ਚੁੱਕੀ ਅਤੇ ਹੁਣ ਫਿਰ ਸ਼ਾਂਤੀ ਲਈ ਨਵੇਂ ਸਿਰੇ ਤੋਂ ਪਹਿਲ ਸ਼ੁਰੂ ਕੀਤੀ ਗਈ ਹੈ। ਅਫਗਾਨ ਸਰਕਾਰ ਦੀ ਸ਼ਾਂਤੀ ਗੱਲਬਾਤ ਵਿਚ ਸ਼ਾਮਲ ਟੀਮ ਨੇ ਇਸ ਬੈਠਕ ਵਿਚ ਜਾਣਕਾਰੀ ਦਿੱਤੀ।

ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਵੀ ਬੈਠਕ ਦੀ ਪੁਸ਼ਟੀ ਕਰਦੇ ਹੋਏ ਟਵੀਟ ਵਿਚ ਕਿਹਾ ਕਿ ਦੋਹਾਂ ਦੀ ਪੱਖਾਂ ਨੇ ਈਦ ਦੀ ਮੁਬਾਰਬਾਦ ਦੇਣ ਤੋਂ ਬਾਅਦ ਆਪਸੀ ਗੱਲਬਾਤ ਨੂੰ ਅੱਗੇ ਵਧਾਉਣ 'ਤੇ ਗੱਲ ਕੀਤੀ। ਇਹ ਗੱਲਬਾਤ ਮਸਜਦਿ ਵਿਚ ਬੰਬ ਧਮਾਕੇ ਤੋਂ ਬਾਅਦ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਸ ਧਮਾਕੇ ਵਿਚ 12 ਲੋਕਾਂ ਮਾਰੇ ਗਏ ਸਨ ਅਤੇ ਤਾਲਿਬਾਨ ਦੀ ਜੰਗਬੰਦੀ ਤੋਂ ਬਾਅਦ ਕਿਸੇ ਵੀ ਸੰਗਠਨ ਨੇ ਇਸ ਜ਼ਿੰਮੇਵਾਰੀ ਨਹੀਂ ਲਈ।


 


Khushdeep Jassi

Content Editor

Related News