ਸ਼ਰਾਬ ਪੀ ਕੇ ਬੇਕਾਬੂ ਹੋਇਆ ਬੋਰਿਸ ਜਾਨਸਨ ਦਾ ਸਹਿਯੋਗੀ

Saturday, Jul 02, 2022 - 02:30 AM (IST)

ਸ਼ਰਾਬ ਪੀ ਕੇ ਬੇਕਾਬੂ ਹੋਇਆ ਬੋਰਿਸ ਜਾਨਸਨ ਦਾ ਸਹਿਯੋਗੀ

ਲੰਡਨ : ਪਾਰਟੀਗੇਟ ਕਾਂਡ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਹੁਣ ਆਪਣੇ ਇਕ ਸਹਿਯੋਗੀ ਦੇ ਸ਼ਰਾਬ ਪੀਣ ਨਾਲ ਜੁੜੇ ਇਕ ਹੋਰ ਕਾਂਡ ਦਾ ਸਾਹਮਣਾ ਕਰ ਰਹੇ ਹਨ। ਦਰਅਸਲ, ਸੱਤਾਧਿਰ ਪਾਰਟੀ ਦੇ ਅੰਦਰ ਅਨੁਸ਼ਾਸਨ ਬਣਾਏ ਰੱਖਣ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਉਪ ਮੁੱਖ ਵ੍ਹੀਪ ਨੇ ਅਸਤੀਫਾ ਦੇ ਦਿੱਤਾ ਹੈ।

ਕੰਜ਼ਰਵੇਟਿਵ ਪਾਰਟੀ ਦੇ ਉਪ ਮੁੱਖ ਵ੍ਹੀਪ ਕ੍ਰਿਸ ਪਿੰਚਰ (52) ਨੇ ਅਸਤੀਫੇ ਵਿੱਚ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਨੇ ਖੁਦ ਨੂੰ ਤੇ ਹੋਰ ਲੋਕਾਂ ਨੂੰ ਸ਼ਰਮਿੰਦਾ ਕੀਤਾ। ਲੰਡਨ ਸਥਿਤ ਇਕ ਕਲੱਬ 'ਚ 2 ਵਿਅਕਤੀਆਂ ਨੂੰ ਜ਼ਬਰਦਸਤੀ ਛੂਹਣ ਦੇ ਦੇਸ਼ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਾਨਸਨ ਤੋਂ ਉਕਤ ਸੰਸਦ ਮੈਂਬਰ ਨੂੰ ਕੰਜ਼ਰਵੇਟਿਵ ਪਾਰਟੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।


author

Mukesh

Content Editor

Related News