ਜੰਗ ਸ਼ੁਰੂ ਹੋਣ ਤੋਂ ਬਾਅਦ ਦੂਜੀ ਵਾਰ ਯੂਕ੍ਰੇਨ ਪਹੁੰਚੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ

06/18/2022 2:40:50 AM

ਲਿਸੀਚਾਂਸਕ (ਯੂਕ੍ਰੇਨ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਪਹੁੰਚ ਕੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਜਾਨਸਨ ਨੇ ਸ਼ੁੱਕਰਵਾਰ ਨੂੰ ਜ਼ੇਲੇਂਸਕੀ ਦੇ ਨਾਲ ਇਕ ਫੋਟੋ ਟਵੀਟ ਕੀਤੀ ਤੇ ਲਿਖਿਆ, "ਰਾਸ਼ਟਰਪਤੀ ਵੋਲੋਦੀਮੀਰ, ਦੁਬਾਰਾ ਕੀਵ ਆਉਣਾ ਚੰਗਾ ਲੱਗਾ।" ਜਾਨਸਨ ਰੂਸੀ ਹਮਲੇ ਦੇ ਖ਼ਿਲਾਫ਼ ਯੂਕ੍ਰੇਨ ਦੇ ਸੰਘਰਸ਼ ਦੇ ਸਭ ਤੋਂ ਵੱਡੇ ਸਮਰਥਕਾਂ 'ਚੋਂ ਇਕ ਹਨ। ਬ੍ਰਿਟੇਨ ਫੌਜੀ ਅਤੇ ਮਨੁੱਖੀ ਸਹਾਇਤਾ ਦੇ ਰੂਪ ਵਿੱਚ ਵੀ ਯੂਕ੍ਰੇਨ ਦੀ ਕਾਫੀ ਮਦਦ ਕਰ ਰਿਹਾ ਹੈ।"

ਇਹ ਵੀ ਪੜ੍ਹੋ : ਕੈਨੇਡਾ 'ਚ ਸਿੱਖਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਭਖਿਆ, ਜਗਮੀਤ ਸਿੰਘ ਨੇ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

PunjabKesari

ਜਾਨਸਨ ਨੇ ਕਿਹਾ, “ਮੇਰੀ ਅੱਜ ਦੀ ਫੇਰੀ ਇਸ ਜੰਗ ਦੀ ਡੂੰਘਾਈ ਵਿੱਚ ਯੂਕ੍ਰੇਨ ਦੇ ਲੋਕਾਂ ਨੂੰ ਇਕ ਸਪੱਸ਼ਟ ਅਤੇ ਸਧਾਰਨ ਸੰਦੇਸ਼ ਭੇਜਣਾ ਹੈ: ਬ੍ਰਿਟੇਨ ਤੁਹਾਡੇ ਨਾਲ ਹੈ ਤੇ ਅਸੀਂ ਤੁਹਾਡੇ ਨਾਲ ਉਦੋਂ ਤੱਕ ਰਹਾਂਗੇ ਜਦੋਂ ਤੱਕ ਤੁਸੀਂ ਜਿੱਤ ਨਹੀਂ ਜਾਂਦੇ।” ਉਨ੍ਹਾਂ ਕਿਹ ਕਿ ਨਵੀਂ ਫੌਜੀ ਸਿਖਲਾਈ ਪ੍ਰੋਗਰਾਮ ਇਸ ਯੁੱਧ ਦੇ ਸਮੀਕਰਨ ਨੂੰ ਬਦਲ ਸਕਦਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਮੁਖੀ, ਆਂਦਰੇ ਯੇਰਮਾਕ ਨੇ ਗੱਲਬਾਤ ਬਾਰੇ ਟਵੀਟ ਕੀਤਾ, ਜਿਸ ਵਿੱਚ ਬਹੁਤ ਲੋੜੀਂਦੇ ਭਾਰੀ ਹਥਿਆਰਾਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਸਪਲਾਈ, ਯੂਕ੍ਰੇਨ ਲਈ ਆਰਥਿਕ ਸਹਾਇਤਾ, ਰੂਸ 'ਤੇ ਪਾਬੰਦੀਆਂ ਵਧਾਉਣ ਦਾ ਦਬਾਅ ਸ਼ਾਮਲ ਸੀ।

ਇਹ ਵੀ ਪੜ੍ਹੋ : ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਦੀ ਥਾਂ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਸਰਕਾਰ : ਕਾਲਕਾ

PunjabKesari

ਜ਼ੇਲੇਂਸਕੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਫੇਰੀ ਬਾਰੇ ਆਪਣੇ ਅਧਿਕਾਰਤ ਟੈਲੀਗ੍ਰਾਮ ਚੈਨਲ 'ਤੇ ਪੋਸਟ ਕੀਤਾ। ਉਨ੍ਹਾਂ ਕਿਹਾ, ''ਇਸ ਯੁੱਧ ਦੇ ਕਈ ਦਿਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਬ੍ਰਿਟੇਨ ਨੂੰ ਯੂਕ੍ਰੇਨ ਦਾ ਮਜ਼ਬੂਤ​ਸਮਰਥਨ ਹੈ। ਸਾਡੇ ਦੇਸ਼ ਦੇ ਮਹਾਨ ਮਿੱਤਰ ਬੋਰਿਸ ਜਾਨਸਨ ਨੂੰ ਦੁਬਾਰਾ ਕੀਵ 'ਚ ਦੇਖ ਕੇ ਖੁਸ਼ੀ ਹੋਈ।'' ਇਸ ਫੇਰੀ ਦੀਆਂ ਕੁਝ ਫੋਟੋਆਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ, ''ਸਾਡੀ ਧਰਤੀ 'ਤੇ ਰੂਸ ਦੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਬੋਰਿਸ ਜਾਨਸਨ ਦੀ ਕੀਵ ਦੀ ਇਹ ਦੂਜੀ ਯਾਤਰਾ ਹੈ। ਮੈਂ ਇਕ ਸ਼ਕਤੀਸ਼ਾਲੀ ਸਮਰਥਨ ਲਈ ਧੰਨਵਾਦੀ ਹਾਂ।"

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News