ਟੀਕੇ ਦੀ ''ਬੂਸਟਰ'' ਖੁਰਾਕ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਨੂੰ ਦਿੱਤੀ ਜਾਵੇਗੀ : ਫਾਊਚੀ
Thursday, Aug 12, 2021 - 08:15 PM (IST)

ਵਾਸ਼ਿੰਗਟਨ-ਇਨਫੈਕਸ਼ਨ ਰੋਗਾਂ ਦੇ ਚੋਟੀ ਦੇ ਅਮਰੀਕੀ ਮਾਹਰ ਡਾ. ਐਂਥਨੀ ਫਾਊਚੀ ਨੇ ਕਿਹਾ ਕਿ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਨੂੰ ਕੋਵਿਡ-19 ਦੀ ਇਕ ਵਾਧੂ 'ਬੂਸਟਰ' ਖੁਰਾਕ ਦੇਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਐੱਨ.ਬੀ.ਸੀ. ਦੇ ਟੂਡੇ ਪ੍ਰੋਗਰਾਮ 'ਚ ਵੀਰਵਾਰ ਨੂੰ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਬੂਸਟਰ ਖੁਰਾਕ ਦੇਣ ਦੀ ਸਿਫਾਰਿਸ਼ ਜਲਦ ਆਵੇਗੀ। ਲੋਕਾਂ ਦੀ ਇਮਿਊਨਿਟੀ ਸਿਸਟਮ ਕੈਂਸਰ ਜਾਂ ਹੋਰ ਸਥਿਤੀਆਂ ਸਮੇਤ ਵੱਖ-ਵੱਖ ਕਾਰਨਾਂ ਕਾਰਨ ਕਮਜ਼ੋਰ ਹੋਈਆਂ ਹਨ।
ਇਹ ਵੀ ਪੜ੍ਹੋ :ਸ਼ੱਕੀ ਵਸਤੂ ਦੇਖ ਡਰੋ ਨਾ, ਤੁਰੰਤ ਕਰੋ ਪੁਲਸ ਨੂੰ ਸੂਚਿਤ, ਸ਼ਾਹਕੋਟ ਪੁਲਸ ਨੇ ਕੱਢਿਆ ਫਲੈਗ ਮਾਰਚ
ਇਕ ਵਾਧੂ ਬੂਸਟਰ ਖੁਰਾਕ ਨੂੰ ਫੈਡਰਲ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਵੱਲੋਂ ਹੀ ਕੋਈ ਮਨਜ਼ੂਰੀ ਦਿੱਤੀ ਜਾਵੇਗੀ। ਫਾਊਚੀ ਨੇ ਕਿਹਾ ਕਿ ਇਕ ਅਜਿਹਾ ਸਮਾਂ ਵੀ ਆਵੇਗਾ ਜਦ ਸਾਨੂੰ ਵਾਧੂ ਖੁਰਾਕ ਦੀ ਲੋੜ ਪਵੇਗੀ ਕਿਉਂਕਿ ਕਿਸੇ ਵੀ ਟੀਕੇ ਨਾਲ ਅਣਮਿੱਥੇ ਸਮੇਂ ਦੀ ਸੁਰੱਖਿਆ ਨਹੀਂ ਮਿਲਣ ਜਾ ਰਹੀ ਹੈ, ਘਟੋ-ਘੱਟ ਮੌਜੂਦਾ ਸ਼੍ਰੇਣੀ ਦੇ ਟੀਕਿਆਂ ਨਾਲ ਤਾਂ ਨਹੀਂ।
ਇਹ ਵੀ ਪੜ੍ਹੋ :ਬਾਈਡੇਨ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਾਉਣ ਦੇ ਦਿਨ ਨੂੰ ਕਰਵਾਇਆ ਯਾਦ