FDA ਨੇ ਮਾਡਰਨਾ ਤੇ J&J ਦੇ ਮਿਕਸ ਐਂਡ ਮੈਚ ਟੀਕਾਕਰਨ ਨੂੰ ਦਿੱਤੀ ਮਨਜ਼ੂਰੀ

Thursday, Oct 21, 2021 - 07:26 PM (IST)

FDA ਨੇ ਮਾਡਰਨਾ ਤੇ J&J ਦੇ ਮਿਕਸ ਐਂਡ ਮੈਚ ਟੀਕਾਕਰਨ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ-ਅਮਰੀਕਾ 'ਚ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਯੂ.ਐੱਸ. ਐੱਫ.ਡੀ.ਏ.) ਨੇ ਲੋਕਾਂ ਨੂੰ ਬੂਸਟਰ ਡੋਜ਼ ਲਈ ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਨਾਲ ਹੀ ਹੁਣ ਤਿੰਨਾਂ ਕੋਰੋਨਾ ਵੈਕਸੀਨ ਦੇ ਮਿਕਸ-ਐਂਡ-ਮੈਚ ਟੀਕਾਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂ.ਐੱਸ. ਐੱਫ.ਡੀ.ਏ. ਦੇ ਇਸ ਕਦਮ ਨਾਲ ਕੋਰੋਨਾ ਵੈਕਸੀਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਡਾਕਟਰਾਂ ਕੋਲ ਇਕ ਹੋਰ ਵੈਕਸੀਨ ਦਾ ਬਦਲ ਹੋਵੇਗਾ। ਦੱਸ ਦੇਈਏ ਕਿ ਸਰਕਾਰ ਨੇ ਮਾਹਿਰਾਂ ਦੀ ਕਮੇਟੀ ਨੂੰ ਵੈਕਸੀਨ ਦੀ 'ਮਿਕਸ ਐਂਡ ਮੈਚ' 'ਤੇ ਇਕ ਅਧਿਐਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਅਧਿਐਨ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਹਨ, ਉਹ ਕਾਫੀ ਹੈਰਾਨ ਕਰਨ ਵਾਲੇ ਹਨ।

ਇਹ ਵੀ ਪੜ੍ਹੋ : ਪਾਕਿ 'ਚ ਬੰਬ ਧਮਾਕੇ ਦੌਰਾਨ 4 ਲੋਕਾਂ ਦੀ ਮੌਤ

ਮਾਹਿਰਾਂ ਨੇ ਦੱਸਿਆ ਕਿ ਮਿਕਸ ਐਂਡ ਮੈਚ ਦੇ ਅਧਿਐਨ ਦੌਰਾਨ ਜਿਨ੍ਹਾਂ ਲੋਕਾਂ ਨੇ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵਾਲੀ ਵੈਕਸੀਨ ਲਈ ਸੀ ਅਤੇ ਉਨ੍ਹਾਂ ਨੇ ਬੂਸਟਰ ਵਜੋਂ ਮਾਡਰਨਾ ਦੀ ਵੈਕਸੀਨ ਲਵਾਈ ਸੀ। ਅਜਿਹੇ ਲੋਕਾਂ ਦੇ ਸਰੀਰ 'ਚ 15 ਦਿਨ ਦੇ ਅੰਦਰ ਐਂਟੀਬਾਡੀ ਦਾ ਪੱਧਰ 76 ਗੁਣਾ ਵਧ ਗਿਆ ਜਦਕਿ ਜਾਨਸਨ ਐਂਡ ਜਾਨਸਨ ਦੀ ਬੂਸਟਰ ਡੋਜ਼ ਲੈਣ ਵਾਲਿਆਂ 'ਚ ਐਂਟੀਬਾਡੀ ਸਿਰਫ 4 ਗੁਣਾ ਹੀ ਵਧੀ ਹੈ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਦੋ-ਪੱਖੀ ਸਬੰਧਾਂ ’ਤੇ ਕੀਤੀ ਚਰਚਾ

ਮਾਹਿਰਾਂ ਦੀ ਕਮੇਟੀ ਦੇ ਅਧਿਐਨ 'ਚ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਸਨ, ਉਸ ਨੂੰ ਦੇਖਣ ਤੋਂ ਬਾਅਦ ਪਹਿਲੇ ਹੀ ਇਸ ਗੱਲ਼ 'ਤੇ ਚਰਚਾ ਹੋ ਰਹੀ ਸੀ ਕਿ ਐੱਫ.ਡੀ.ਏ. ਬੁੱਧਵਾਰ ਤੱਕ ਬੂਸਟਰ ਡੋਜ਼ ਦੇ ਰੂਪ 'ਚ ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਲਾਉਣ ਦੀ ਇਜਾਜ਼ਤ ਦੇ ਸਕਦਾ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦਾ ਕਹਿਣਾ ਹੈ ਕਿ ਭਲੇ ਹੀ ਮਿਕਸ ਐਂਡ ਮੈਚ ਵੈਕਸੀਨੇਸ਼ਨ ਦੇ ਨਤੀਜੇ ਆਸ਼ਾਜਨਕ ਦਿਖਾਈ ਦੇ ਰਹੇ ਹਨ ਪਰ ਵਪਾਰਕ ਪੱਧਰ 'ਤੇ ਇਸ ਨੂੰ ਲਾਗੂ ਕਰਨ ਲਈ ਇਸ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਲਈ ਵੱਡੇ ਅਧਿਐਨ ਦੀ ਲੋੜ ਹੈ।

ਇਹ ਵੀ ਪੜ੍ਹੋ : ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News