ਦੋਸਤ ਦੇ ਵਿਛੋੜੇ ਤੋਂ ਦੁਖੀ ਦੁਨੀਆ ਦੇ ਸਭ ਤੋਂ ਕਿਊਟ ਡੌਗ ਦੀ ਹੋਈ ਮੌਤ

01/20/2019 2:45:07 PM

ਵਾਸ਼ਿੰਗਟਨ, (ਏਜੰਸੀ)— ਦੁਨੀਆ ਦੇ ਸਭ ਤੋਂ ਕਿਊਟ ਡੌਗ 'ਬੂ' ਦੀ ਸ਼ਨੀਵਾਰ ਰਾਤ ਨੂੰ ਮੌਤ ਹੋ ਗਈ। ਦੱਸ ਦਈਏ ਕਿ ਸਾਲ 2017 'ਚ ਬੂ ਦੇ ਸਭ ਤੋਂ ਪਿਆਰੇ ਦੋਸਤ 'ਬਡੀ' ਦੀ ਮੌਤ ਹੋ ਗਈ ਸੀ, ਜਿਸ ਦੇ ਬਾਅਦ ਤੋਂ ਬੂ ਵੀ ਉਦਾਸ ਰਹਿਣ ਲੱਗਾ ਸੀ। ਦੋਸਤ ਦੀ ਮੌਤ ਦੇ ਬਾਅਦ ਤੋਂ ਹੀ ਬੂ ਨੂੰ ਦਿਲ ਨਾਲ ਜੁੜੀਆਂ ਗੰਭੀਰ ਪ੍ਰੇਸ਼ਾਨੀਆਂ ਹੋਣ ਲੱਗੀਆਂ ਸਨ। ਬੂ ਲਗਾਤਾਰ ਤਕਲੀਫਾਂ ਨਾਲ ਜੂਝ ਰਿਹਾ ਸੀ। ਬੂ ਦੇ ਮਾਲਕਾਂ ਨੇ ਦੱਸਿਆ ਕਿ ਉਸ ਦੀ ਮੌਤ ਨੀਂਦ ਦੌਰਾਨ ਹੋ ਗਈ।

PunjabKesari
ਬੂ ਦੇ ਅਧਿਕਾਰਕ ਸੋਸ਼ਲ ਪੇਜ਼ 'ਤੇ ਉਸ ਦੇ ਮਾਲਕਾਂ ਨੇ ਲਿਖਿਆ,''ਸਾਨੂੰ ਲੱਗਦਾ ਹੈ ਕਿ ਜਦ 'ਬਡੀ' ਨੇ ਦੁਨੀਆ ਨੂੰ ਅਲਵਿਦਾ ਕਿਹਾ ਤਾਂ ਬੂ ਦਾ ਦਿਲ ਸੱਚ-ਮੁੱਚ ਟੁੱਟ ਗਿਆ ਸੀ। ਬੂ ਅਤੇ ਉਸ ਦਾ ਦੋਸਤ ਤਕਰੀਬਨ 10-11 ਸਾਲਾਂ ਤਕ ਇਕੱਠੇ ਰਹੇ। ਸਾਲ 2017 'ਚ ਜਦ ਬਡੀ ਦੀ ਮੌਤ ਹੋ ਗਈ ਤਾਂ ਬੂ ਕਾਫੀ ਦੁਖੀ ਸੀ ਅਤੇ ਤਦ ਤੋਂ ਹੀ ਉਸ ਨੂੰ ਦਿਲ ਸਬੰਧੀ ਪ੍ਰੇਸ਼ਾਨੀਆਂ ਹੋਣ ਲੱਗ ਗਈਆਂ ਸਨ। ਤੁਹਾਨੂੰ ਦੱਸ ਦਈਏ ਕਿ ਬੂ ਨੂੰ ਸੋਸ਼ਲ ਮੀਡੀਆ 'ਤੇ 1 ਕਰੋੜ 60 ਲੱਖ ਤੋਂ ਵਧੇਰੇ ਲੋਕ ਫਾਲੋ ਕਰਦੇ ਹਨ। ਉਸ ਦੇ ਨਾਂ 'ਤੇ ਇਕ ਕਿਤਾਬ ਵੀ ਲਿਖੀ ਗਈ ਹੈ। ਕਿਤਾਬ ਦਾ ਨਾਂ 'ਬੂ- ਦਿ ਲਾਈਫ ਆਫ ਵਰਲਡਜ਼ ਕਿਊਟਿਸਟ ਡੌਗ' ਹੈ।
PunjabKesari
ਅਮਰੀਕਾ 'ਚ ਰਹਿਣ ਵਾਲੇ ਬੂ ਦੇ ਮਾਲਕਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ,''ਅਸੀਂ ਬਹੁਤ ਦੁਖੀ ਦਿਲ ਨਾਲ ਦੱਸਣਾ ਚਾਹੁੰਦੇ ਹਾਂ ਕਿ ਨੀਂਦ 'ਚ ਹੀ ਬੂ ਦੀ ਮੌਤ ਹੋ ਗਈ। ਉਹ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਮਿਲਣ ਲਈ ਗਿਆ ਹੈ। ਸਾਡੇ ਪਰਿਵਾਰ ਦਾ ਦਿਲ ਟੁੱਟ ਗਿਆ ਹੈ ਪਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਬੂ ਨੂੰ ਹੁਣ ਕਿਸੇ ਤਰ੍ਹਾਂ ਦਾ ਦਰਦ ਨਹੀਂ ਹੋਵੇਗਾ। ਦੋਵੇਂ ਇਕ-ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਹੋਣਗੇ।'' ਜ਼ਿਕਰਯੋਗ ਹੈ ਕਿ ਬੂ ਨੂੰ ਉਸ ਦੇ ਮਾਲਕ 2006 'ਚ ਘਰ ਲੈ ਕੇ ਆਏ ਸਨ। ਉਸ ਸਮੇਂ ਬੂ ਅਤੇ ਬਡੀ ਦੀ ਦੋਸਤੀ ਦੀ ਸ਼ੁਰੂਆਤ ਹੋ ਗਈ ਸੀ। ਉਸ ਦੇ ਮਾਲਕਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਬੂ ਦੋਬਾਰਾ ਨਹੀਂ ਮਿਲੇਗਾ ਅਤੇ ਉਹ ਹਮੇਸ਼ਾ ਉਸ ਦੀਆਂ ਸ਼ਰਾਰਤਾਂ ਨੂੰ ਯਾਦ ਕਰਦੇ ਰਹਿਣਗੇ। ਉਨ੍ਹਾਂ ਲਿਖਿਆ,''ਬੂ ਦੇ ਫੈਨਜ਼ ਦਾ ਧੰਨਵਾਦ, ਜਿਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਬੂ ਦੀਆਂ ਸ਼ਰਾਰਤਾਂ ਦੇਖੀਆਂ। ਉਮੀਦ ਹੈ ਕਿ ਸਭ ਦੇ ਇਹ 10 ਸਾਲ ਸ਼ਾਨਦਾਰ ਰਹੇ ਹੋਣਗੇ।''


Related News