ਅਮਰੀਕਾ 'ਚ ਹੱਡ ਚੀਰਵੀਂ ਠੰਡ, 2 ਦੀ ਮੌਤ
Tuesday, Jan 02, 2018 - 08:40 PM (IST)
ਮਿਲਵਾਓਕੀ— ਨਵੇਂ ਸਾਲ ਦੀ ਸ਼ੁਰੂਆਤ ਮੱਧ ਅਮਰੀਕਾ 'ਚ ਹੱਡ ਚੀਰਵੀਂ ਠੰਡ ਨਾਲ ਹੋਈ, ਜਿਥੇ ਠੰਡ ਦਾ 100 ਸਾਲ ਪੁਰਾਣਾ ਰਿਕਾਰਡ ਵੀ ਟੁੱਟ ਗਿਆ। ਭਿਆਨਕ ਠੰਡ ਦੀ ਲਪੇਟ 'ਚ ਆਉਣ ਕਾਰਨ ਘੱਟ ਤੋਂ ਘੱਟ 2 ਲੋਕਾਂ ਦੀ ਮੌਤ ਹੋ ਗਈ।
ਨੈਸ਼ਨਲ ਵੈਦਰ ਸਰਵਿਸਸ ਨੇ ਠੰਡੀ ਹਵਾ ਨੂੰ ਲੈ ਕੇ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਬਰਫੀਲੀਆਂ ਹਵਾਵਾਂ ਦਾ ਮਿਡਵੈਸਟ ਦੇ ਜ਼ਿਆਦਾਤਰ ਇਲਾਕਿਆਂ 'ਚ ਪ੍ਰਕੋਪ ਜਾਰੀ ਹੈ। ਹਾਲਾਂਕਿ ਇਸ ਦੇ ਬਾਵਜੂਦ ਸੈਂਕੜੇ ਲੋਕਾਂ ਨੇ ਨਵੇਂ ਸਾਲ 'ਤੇ ਮਿਸ਼ੀਗਨ ਝੀਲ 'ਚ ਡੁਬਕੀ ਲਗਾਈ। ਇਸ ਪਰੰਪਰਾ 'ਚ ਸੋਮਵਾਰ ਨੂੰ ਸਥਾਨਕ ਅਧਿਕਾਰੀਆਂ ਦੀ ਚਿਤਾਵਨੀ ਦੇ ਬਾਵਜੂਦ ਹਜ਼ਾਰਾਂ ਲੋਕਾਂ ਸ਼ਾਮਲ ਹੋਏ। ਅਜਿਹਾ ਇਕ ਹੋਰ ਆਯੋਜਨ ਸ਼ਿਕਾਗੋ ਦੀ ਝੀਲ 'ਚ ਵੀ ਹੋਣਾ ਸੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ। ਅਬਰਦੀਨ, ਸਾਊਥ ਡਿਕੋਟਾ ਸਮੇਤ ਮਿਡਵੈਸਟ 'ਚ ਕਈ ਥਾਵਾਂ 'ਤੇ ਤਾਪਮਾਨ ਸਿਫਰ ਤੋਂ ਵੀ ਹੇਠਾਂ ਚਲਾ ਗਿਆ।
ਸਾਊਥ ਡਿਕੋਟਾ 'ਚ ਤਾਂ ਪਾਰਾ ਰਿਕਾਰਡ ਤੋੜਦੇ ਹੋਏ ਸਿਫਰ ਤੋਂ 36 ਡਿਗਰੀ ਹੇਠਾਂ ਚਲਾ ਗਿਆ। ਇਸ ਤੋਂ ਪਹਿਲਾ ਨਵੇਂ ਸਾਲ 'ਤੇ 99 ਸਾਲ ਪਹਿਲਾਂ ਅਜਿਹਾ ਤਾਪਮਾਨ ਦਰਜ ਕੀਤਾ ਗਿਆ ਸੀ। ਨੇਬ੍ਰਾਸਕਾ 'ਚ ਤਾਪਮਾਨ ਸਿਫਰ ਤੋਂ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ 1884 ਤੋਂ ਬਾਅਦ ਸਭ ਤੋਂ ਘੱਟ ਹੈ।