ਸੀਰੀਆ : ਬੱਸ ''ਚ ਹੋਇਆ ਜ਼ੋਰਦਾਰ ਧਮਾਕਾ, 3 ਲੋਕਾਂ ਦੀ ਮੌਤ

01/20/2019 6:33:50 PM

ਬੇਰੂਤ (ਏ.ਐਫ.ਪੀ.)- ਉੱਤਰੀ ਸੀਰੀਆ ਦੇ ਆਫਰੀਨ ਸ਼ਹਿਰ ਵਿਚ ਐਤਵਾਰ ਨੂੰ ਇਕ ਬੱਸ ਵਿਚ ਹੋਏ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਉਸ ਦਿਨ ਹੋਇਆ, ਜਦੋਂ ਕੁਰਦਿਸ਼ ਵੱਧ ਗਿਣਤੀ ਖੇਤਰ 'ਤੇ ਤੁਰਕੀ ਦੇ ਹਮਲੇ ਨੂੰ ਇਕ ਸਾਲ ਪੂਰਾ ਹੋ ਗਿਆ।

ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਖੀ ਨੇ ਦੱਸਿਆ ਕਿ ਧਮਾਕੇ ਵਿਚ ਲੜਾਕਿਆਂ ਸਮੇਤ 9 ਹੋਰਾਂ ਦੀ ਵੀ ਮੌਤ ਹੋ ਗਈ। ਤੁਰਕੀ ਦੇ ਫੌਜੀਆਂ ਅਤੇ ਬਾਗੀਆਂ ਨੇ ਆਫਰੀਨ ਖੇਤਰ 'ਤੇ ਹਮਲਾ ਕਰ ਦਿੱਤਾ ਸੀ ਅਤੇ ਦੋ ਮਹੀਨੇ ਚੱਲੀ ਜ਼ਮੀਨੀ ਅਤੇ ਹਵਾਈ ਜੰਗ ਤੋਂ ਬਾਅਦ ਪਿਛਲੇ ਸਾਲ ਮਾਰਚ ਵਿਚ ਕੁਰਦਿਸ਼ ਫੋਰਸਾਂ ਤੋਂ ਖੇਤਰ ਨੂੰ ਖੋਹ ਲਿਆ ਗਿਆ ਸੀ।


Sunny Mehra

Content Editor

Related News