ਅਫਗਾਨਿਸਤਾਨ ''ਚ ਬੰਬ ਧਮਾਕਾ, ਚੋਣਾਂ ਲੜ ਰਹੇ ਉਮੀਦਵਾਰ ਦੀ ਮੌਤ ਤੇ ਹੋਰ 7 ਜ਼ਖਮੀ

10/17/2018 2:20:31 PM

ਕੰਧਾਰ— ਅਫਗਾਨਿਸਤਾਨ 'ਚ ਬੁੱਧਵਾਰ ਨੂੰ ਇਕ ਬੰਬ ਧਮਾਕਾ ਹੋਇਆ, ਜਿਸ ਕਾਰਨ ਚੋਣਾਂ ਲੜ ਰਹੇ ਇਕ ਉਮੀਦਵਾਰ ਜਬਾਰ ਕਾਹਰਾਮਨ ਦੀ ਮੌਤ ਹੋ ਗਈ। 20 ਅਕਤੂਬਰ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਵਧੀ ਹਿੰਸਾ ਦਾ ਇਹ ਤਾਜ਼ਾ ਮਾਮਲਾ ਹੈ। ਜਬਾਰ ਕਾਹਰਾਮਨ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। ਜਬਾਰ ਹੇਲਮੰਦ ਸੂਬੇ 'ਚ ਸੰਸਦੀ ਚੋਣਾਂ ਲੜਨ ਵਾਲੇ ਸਨ। ਸੂਬਾ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਦੱਸਿਆ ਕਿ ਧਮਾਕੇ 'ਚ 7 ਲੋਕ ਜ਼ਖਮੀ ਹੋ ਗਏ ਹਨ। ਉਨ੍ਹਾਂ ਕਿਹਾ,''ਅਸੀਂ ਧਮਾਕਿਆਂ ਦੇ ਸਿਲਸਿਲੇ 'ਚ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।'' ਹਾਲ ਹੀ 'ਚ ਹੋਏ ਹਮਲਿਆਂ 'ਚ ਘੱਟ ਤੋਂ ਘੱਟ 10 ਉਮੀਦਵਾਰਾਂ ਦੀ ਮੌਤ ਹੋ ਗਈ। ਇਨ੍ਹਾਂ 'ਚ ਜ਼ਿਆਦਾਤਰ ਦੀ ਮੌਤ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ 'ਚ ਹੀ ਹੋਈ ਹੈ।


Related News