ਬੋਲਟਨ ਨੇ ਆਪਣੀ ਕਿਤਾਬ ''ਚ ਟਰੰਪ ''ਤੇ ਲਾਏ ਹੈਰਾਨ ਕਰਨ ਵਾਲੇ ਦੋਸ਼, ਪੋਂਪੀਓ ਨੇ ਕਿਹਾ ''ਦੇਸ਼ਧ੍ਰੋਹੀ''

06/19/2020 9:13:11 PM

ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਅਤੇ ਜਾਨ ਬੋਲਟਨ ਵਿਚ ਜਾਰੀ ਜਵਾਬੀ ਹਮਲੇ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਦੋਸ਼ ਲਾਇਆ ਕਿ ਬੋਲਟਨ ਦੇਸ਼ਧ੍ਰੋਹੀ ਹਨ ਜਿਨ੍ਹਾਂ ਨੇ ਲੋਕਾਂ ਦੇ ਨਾਲ ਆਪਣੇ ਪਵਿੱਤਰ ਵਿਸ਼ਵਾਸ ਦਾ ਉਲੰਘਣ ਕਰ ਅਮਰੀਕਾ ਨੂੰ ਤਬਾਹ ਕਰਨ ਦਾ ਕੰਮ ਕੀਤਾ। ਦੂਜੇ ਪਾਸੇ, ਬੋਲਟਨ ਨੇ ਜਵਾਬੀ ਹਮਲਾ ਕਰਦੇ ਹੋਏ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉਨ੍ਹਾਂ ਦੇ ਖਿਲਾਫ ਕੀਤੇ ਗਏ ਸਿਲਸਿਲੇਵਾਰ ਟਵੀਟ ਦਰਸਾਉਂਦੇ ਹਨ ਕਿ ਉਹ ਰਾਸ਼ਟਰਪਤੀ ਅਹੁਦੇ ਦੇ ਕਾਬਿਲ ਨਹੀਂ ਹਨ। ਪੋਂਪੀਓ ਨੇ ਬੋਲਟਨ ਦੀ ਇਕ ਕਿਤਾਬ ਦੇ ਹਿੱਸਿਆਂ ਦੇ ਜਵਾਬ ਵਿਚ ਆਖਿਆ ਕਿ ਕਿਤਾਬ ਦੇ ਹਿੱਸਿਆਂ ਤੋਂ ਮੈਨੂੰ ਪਤਾ ਲੱਗਾ ਕਿ ਬੋਲਟਨ ਕਈ ਤਰ੍ਹਾਂ ਦੇ ਝੂਠ ਫੈਲਾ ਰਹੇ ਹਨ ਜਿਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ।

ਬੋਲਟਨ ਨੇ ਆਪਣੀ ਕਿਤਾਬ ਵਿਚ ਟਰੰਪ ਖਿਲਾਫ ਕਈ ਹੈਰਾਨ ਕਰਨ ਵਾਲੇ ਦੋਸ਼ ਲਾਏ ਹਨ। ਅਮਰੀਕੀ ਵਿਦੇਸ਼ ਮੰਤਰੀ ਨੇ ਆਖਿਆ ਕਿ ਇਹ ਦੁਖਦ ਅਤੇ ਖਤਰਨਾਕ ਹੈ ਕਿ ਬੋਲਟਨ ਦੀ ਭੂਮਿਕਾ ਦੇਸ਼ਧ੍ਰੋਹੀ ਦੀ ਰਹੀ ਜਿਸ ਨੇ ਲੋਕਾਂ ਦੇ ਨਾਲ ਆਪਣੇ ਪਵਿੱਤਰ ਵਿਸ਼ਵਾਸ ਦਾ ਉਲੰਘਣ ਕਰ ਅਮਰੀਕਾ ਨੂੰ ਤਬਾਹ ਕਰਨ ਦਾ ਕੰਮ ਕੀਤਾ। ਬੋਲਟਨ ਦੀ ਕਿਤਾਬ 'ਦਿ ਰੋਮ ਵਹੇਅਰ ਇਟ ਹੈਪੰਡ-ਏ ਵਾਈਟ ਹਾਊਸ ਮੇਮੋਇਰ' ਦੇ ਹਿੱਸੇ, ਦਿ ਨਿਊਯਾਰਕ ਟਾਈਮਸ, ਦਿ ਵਾਸ਼ਿੰਗਟਨ ਪੋਸਟ ਅਤੇ ਦਿ ਵਾਲ ਸਟ੍ਰੀਟ ਜਨਰਲ ਨੇ ਬੁੱਧਵਾਰ ਨੂੰ ਪ੍ਰਕਾਸ਼ਿਤ ਕੀਤੇ ਸਨ। ਇਸ ਕਿਤਾਬ ਦੀ ਵਿੱਕਰੀ 23 ਜੂਨ ਤੋਂ ਸ਼ੁਰੂ ਹੋਵੇਗੀ। ਟਰੰਪ ਨੇ ਪਿਛਲੇ ਸਾਲ ਬੋਲਟਨ ਨੂੰ ਇਹ ਆਖ ਕੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਕਿ ਉਨ੍ਹਾਂ ਨੇ ਕੁਝ ਵੱਡੀਆਂ ਗਲਤੀਆਂ ਕੀਤੀਆਂ। ਬੋਲਟਨ ਨੇ ਆਪਣੀ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ ਟਰੰਪ ਨੇ ਦੁਬਾਰਾ ਰਾਸ਼ਟਰਪਤੀ ਬਣਨ ਲਈ ਇਕ ਜੀ-20 ਸੰਮੇਲਨ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਮਦਦ ਦਾ ਜ਼ਿਕਰ ਕੀਤਾ ਸੀ। ਟਰੰਪ ਨੇ ਪਹਿਲਾਂ ਸਿਲਸਿਲੇਵਾਰ ਟਵੀਟ ਵਿਚ ਕਿਹਾ ਸੀ ਕਿ ਬੋਲਟਨ ਦੀ ਕਿਤਾਬ ਝੂਠ ਦਾ ਪੁਲਿੰਦਾ ਹੈ ਜੋ ਉਨ੍ਹਾਂ ਦੇ ਅਕਸ ਖਰਾਬ ਕਰਨ 'ਤੇ ਆਧਾਰਿਤ ਹੈ।


Khushdeep Jassi

Content Editor

Related News