ਨਾਇਜ਼ੀਰੀਆ ''ਚ ਬੋਕੋ ਹਰਾਮ ਨੇ 69 ਲੋਕਾਂ ਦੀ ਕੀਤੀ ਹੱਤਿਆ
Wednesday, Jun 10, 2020 - 08:55 PM (IST)

ਮੈਦੁਗੂਡੀ - ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਸ਼ੱਕੀ ਮੈਂਬਰਾਂ ਨੇ ਨਾਇਜ਼ੀਰੀਆ ਦੇ ਉੱਤਰ-ਪੂਰਬੀ ਹਿੱਸੇ ਵਿਚ 69 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਕੁਝ ਹਫਤੇ ਪਹਿਲਾਂ ਕੀਤੇ ਗਏ ਹਮਲੇ ਦਾ ਵਿਰੋਧ ਕਰਨ ਕਾਰਨ ਬੋਰਨੋ ਸੂਬੇ ਦੇ ਗੁਬਿਓ ਇਲਾਕੇ ਵਿਚ ਫੋਦੁਮਾ ਕੋਲੋਮੀਆ ਪਿੰਡ ਵਿਚ ਮੰਗਲਵਾਰ ਨੂੰ ਹਮਲਾ ਕੀਤਾ ਗਿਆ।
ਸਥਾਨਕ ਰੱਖਿਆ ਬਲ ਦੇ ਇਕ ਮੈਂਬਰ ਰਬਿਓ ਇਸਾ ਨੇ ਦੱਸਿਆ ਕਿ ਅੱਤਵਾਦੀ ਮੋਟਰਸਾਈਕਲ ਅਤੇ ਹੋਰ ਵਾਹਨਾਂ 'ਤੇ ਸਵਾਰ ਹੋ ਕੇ ਆਏ ਸਨ ਅਤੇ 2 ਘੰਟੇ ਤੱਕ ਭਿਆਨਕ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ 69 ਲਾਸ਼ਾਂ ਮਿਲੀਆਂ ਹਨ ਪਰ ਮਿ੍ਰਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਕਈ ਲੋਕ ਅਜੇ ਲਾਪਤਾ ਹਨ। ਸਥਾਨਕ ਰੱਖਿਆ ਸਮੂਹ ਦੇ ਇਕ ਨੇਤਾ ਮਾਲਮ ਬੁਨੂ ਨੇ ਦੱਸਿਆ ਕਿ ਹਮਲੇ ਵਿਚ ਬਚ ਗਏ ਚਰਵਾਹੇ ਦੀ ਹੱਤਿਆ ਲਈ ਬੁੱਧਵਾਰ ਸਵੇਰੇ ਵੀ ਹਮਲਾਵਰ ਆਏ। ਭੱਜਣ ਤੋਂ ਪਹਿਲਾਂ ਅੱਤਵਾਦੀਆਂ ਨੇ ਪੂਰੇ ਪਿੰਡ ਵਿਚ ਅੱਗ ਲਾ ਦਿੱਤੀ। ਗੁਬਿਓ, ਬੋਰਨੋ ਸੂਬੇ ਦੀ ਰਾਜਧਾਨੀ ਮੌਦੁਗੂਡੀ ਤੋਂ ਉੱਤਰ-ਪੱਛਮੀ ਵਿਚ ਕਰੀਬ 100 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਥੇ ਜ਼ਿਆਦਾਤਰ ਲੋਕ ਪਸ਼ੂ-ਪਾਲਣ ਨਾਲ ਜੁੜੇ ਹਨ ਅਤੇ ਉਹ ਬੋਕੋ ਹਰਾਮ ਦੇ ਹਮਲੇ ਖਿਲਾਫ ਅਕਸਰ ਆਵਾਜ਼ ਚੁੱਕਦੇ ਰਹਿੰਦੇ ਹਨ।