ਬੋਕੋ ਹਰਮ ਦੇ ਹਮਲੇ ’ਚ ਚਾਡ ਦੇ 24 ਫੌਜੀਆਂ ਦੀ ਮੌਤ

Friday, Aug 06, 2021 - 01:56 AM (IST)

ਬੋਕੋ ਹਰਮ ਦੇ ਹਮਲੇ ’ਚ ਚਾਡ ਦੇ 24 ਫੌਜੀਆਂ ਦੀ ਮੌਤ

ਨਦਜਾਮੇਨਾ : ਚਾਡ ਦੇ ਲਾਕ ਸੂਬੇ ’ਚ 4-5 ਅਗਸਤ ਦੀ ਰਾਤ ਨੂੰ ਬੋਕੋ ਹਰਮ ਦੇ ਅੱਤਵਾਦੀਆਂ ਦੇ ਹਮਲੇ ਦੌਰਾਨ ਘੱਟੋ-ਘੱਟ 24 ਚਾਡੀਅਨ ਫੌਜ ਦੇ ਜਵਾਨ ਮਾਰੇ ਗਏ। ਸਥਾਨਕ ਮੀਡੀਆ ਨੇ ਸਥਾਨਕ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਫ਼ੌਜ ਦੇ ਬੁਲਾਰੇ ਜਨਰਲ ਅਜ਼ੇਮ ਬਰਮਾਂਡੋਆ ਅਗੌਨਾ ਨੇ ਵੀ ਸ਼ਿਨਹੂਆ ਨਾਲ ਸੰਪਰਕ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲਾਕ ਸੂਬੇ ਦੇ ਤਚੌਕੋਤਾਲੀਆ ’ਚ ਚਾਡੀਅਨ ਫ਼ੌਜ ਦੇ ਟਿਕਾਣੇ ’ਤੇ ਹਮਲਾ ਕੀਤਾ ਗਿਆ।


author

Manoj

Content Editor

Related News