ਕੋਰੋਨਾ ਦਾ ਨਤੀਜਾ : ਬੋਇੰਗ ਨੇ ਕੀਤਾ 12000 ਤੋਂ ਵਧੇਰੇ ਕਾਮਿਆਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ
Thursday, May 28, 2020 - 03:51 PM (IST)
ਨਿਊਯਾਰਕ : ਦੁਨੀਆ ਦੀ ਦਿੱਗਜ ਜਹਾਜ਼ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਨੇ 12,000 ਤੋਂ ਵਧੇਰੇ ਕਾਮਿਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿਚੋਂ 6770 ਕਾਮਿਆਂ ਨੂੰ ਇਸ ਹਫ਼ਤੇ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 5520 ਕਾਮਿਆਂ ਨੇ ਆਪਣੀ ਇੱਛਾ ਨਾਲ ਨੌਕਰੀ ਛੱਡਣ ਦਾ ਬਦਲ ਚੁਣਿਆ ਹੈ। ਕੋਵਿਡ-19 ਸੰਕਟ ਦੇ ਚੱਲਦੇ ਯਾਤਰਾ ਪਾਬੰਦੀਆਂ ਕਾਰਨ ਹਵਾਬਾਜ਼ੀ ਉਦਯੋਗ ਨੂੰ ਵੱਡਾ ਝੱਟਕਾ ਲੱਗਾ ਹੈ।
ਕੁੱਲ ਵਰਕਫੋਰਸ ਵਿਚ 10 % ਦੀ ਕਮੀ ਕਰਨਾ ਚਾਹੁੰਦੀ ਹੈ ਬੋਇੰਗ
ਬੋਇੰਗ ਵਿਚ ਕਰੀਬ 1.6 ਲੱਖ ਕਰਮਚਾਰੀ ਕੰਮ ਕਰਦੇ ਹਨ। ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਹਵਾਈ ਸਫਰ ਪ੍ਰਭਾਵਿਤ ਹੋਇਆ ਹੈ। ਕੰਪਨੀ ਦਾ ਮੰਨਣਾ ਹੈ ਕਿ ਇਸ ਨਾਲ ਭਵਿੱਖ ਵਿਚ ਉਸ ਦਾ ਕੰਮ-ਕਾਜ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗਾ। ਬੋਇੰਗ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਕਾਮਿਆਂ ਦੀ ਗਿਣਤੀ ਵਿਚ 10 ਫੀਸਦੀ ਦੀ ਕਟੌਤੀ ਕਰੇਗੀ।
ਇਹ ਵੀ ਪੜ੍ਹੋ : ਇੰਡੀਗੋ ਤੇ ਏਅਰ ਏਸ਼ੀਆ ਨੇ ਰੱਦ ਹੋਈਆਂ ਉਡਾਣਾਂ ਦੀਆਂ ਟਿਕਟਾਂ ਦਾ ਰਿਫੰਡ ਦੇਣਾ ਕੀਤਾ ਸ਼ੁਰੂ
ਨੌਕਰੀ ਤੋਂ ਕੱਢੇ ਜਾਣ ਵਾਲੇ ਕਾਮਿਆਂ ਨੂੰ ਦਿੱਤੀ ਜਾਵੇਗੀ ਆਰਥਿਕ ਮਦਦ
ਕੈਲਹੋਉਨ ਨੇ ਅੱਗੇ ਕਿਹਾ ਕਿ ਨੌਕਰੀ ਤੋਂ ਕੱਢੇ ਜਾਣ ਵਾਲੇ ਕਾਮਿਆਂ ਨੂੰ ਕੰਪਨੀ ਤੋਂ ਵੱਖ ਹੋਣ ਲਈ ਭੁਗਤਾਨ ਦੇ ਇਲਾਵਾ ਹਰ ਸੰਭਵ ਮਦਦ ਦਿੱਤੀ ਜਾਵੇਗੀ। ਸੀ.ਈ.ਓ. ਨੇ ਕਿਹਾ ਕਿ ਕੰਪਨੀ ਆਪਣੇ ਸਾਰੇ ਕੌਮਾਂਤਰੀ ਦਫਤਰਾਂ ਵਿਚ ਕਾਮਿਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਜਾਣਕਾਰੀ ਸਥਾਨਕ ਪੱਧਰ 'ਤੇ ਦਿੱਤੀ ਜਾਵੇਗੀ। ਇਨ੍ਹਾਂ ਕਾਮਿਆਂ ਨੂੰ ਸਥਾਨਕ ਕਾਨੂੰਨਾਂ ਦੇ ਤਹਿਤ ਹਰ ਤਰ੍ਹਾਂ ਦੇ ਲਾਭ ਦਿੱਤੇ ਜਾਣਗੇ।
ਏਅਰਲਾਈਨ ਉਦਯੋਗ 'ਤੇ ਕੋਰੋਨਾ ਦਾ ਖਤਰਨਾਕ ਪ੍ਰਭਾਵ
ਸੀ.ਈ.ਓ. ਡੈਵਿਡ ਕੈਲਹੋਉਨ ਨੇ ਕਿਹਾ ਕਿ ਏਅਰਲਾਈਨ ਉਦਯੋਗ 'ਤੇ ਕੋਵਿਡ-19 ਦਾ ਬਹੁਤ ਹੀ ਖਤਰਨਾਕ ਪ੍ਰਭਾਵ ਪਿਆ ਹੈ। ਆਉਣ ਵਾਲੇ ਕੁੱਝ ਸਾਲਾਂ ਵਿਚ ਸਾਡੇ ਗਾਹਕਾਂ ਨੂੰ ਘੱਟ ਕਮਰਸ਼ੀਅਲ ਜੈੱਟ ਅਤੇ ਹੋਰ ਸੇਵਾਵਾਂ ਦੀ ਜ਼ਰੂਰਤ ਪਏਗੀ। ਇਸ ਦਾ ਮਤਲੱਬ ਹੈ ਕਿ ਸਾਡੇ ਦਫਤਰਾਂ ਵਿਚ ਲੋਕਾਂ ਦੀ ਘੱਟ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਏਅਰਲਾਈਨ ਉਦਯੋਗ ਵਿਚ ਰਿਕਵਰੀ ਸ਼ੁਰੂ ਹੋਵੇਗੀ, ਅਸੀਂ ਆਪਣੇ ਕਮਰਸ਼ੀਅਲ ਏਅਰਲਾਈਨ ਗਾਹਕਾਂ ਦੀਆਂ ਜ਼ਰੂਰਤਾਂ 'ਤੇ ਫੋਕਸ ਕਰਾਂਗੇ।
ਇਹ ਵੀ ਪੜ੍ਹੋ : ਵਿਸਤਾਰਾ ਦੇ ਪਹਿਲੇ ਡ੍ਰੀਮਲਾਈਨਰ ਜਹਾਜ਼ ਨੇ ਆਪਣੀ ਪਹਿਲੀ ਵਪਾਰਕ ਉਡਾਣ ਭਰੀ