ਬਾਡੀ ਬਿਲਡਰ ਨੇ ਰਸਮਾਂ-ਰਿਵਾਜਾਂ ਨਾਲ ਡੌਲ ਨਾਲ ਰਚਾਇਆ ਵਿਆਹ, ਕਲੱਬ 'ਚ ਹੋਈ ਸੀ ਮੁਲਾਕਾਤ

Sunday, Dec 06, 2020 - 02:37 AM (IST)

ਬਾਡੀ ਬਿਲਡਰ ਨੇ ਰਸਮਾਂ-ਰਿਵਾਜਾਂ ਨਾਲ ਡੌਲ ਨਾਲ ਰਚਾਇਆ ਵਿਆਹ, ਕਲੱਬ 'ਚ ਹੋਈ ਸੀ ਮੁਲਾਕਾਤ

ਨੂਰ-ਸੁਲਤਾਨ - ਅੱਜ ਦੇ ਦੌਰ ਵਿਚ 2 ਔਰਤਾਂ, 2 ਮਰਦਾਂ ਅਤੇ ਥਰਡ ਜੈਂਡਰ ਦੇ ਵਿਆਹ ਦੇ ਬਾਰੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਕਦੇ ਕਿਸੇ ਇਨਸਾਨ ਅਤੇ ਡੌਲ ਦੇ ਵਿਆਹ ਦੇ ਬਾਰੇ ਵਿਚ ਸੁਣਿਆ ਹੈ। ਸ਼ਾਇਦ ਨਹੀਂ ਸੁਣਿਆ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ। ਕਜ਼ਾਕਿਸਤਾਨ ਦੇ ਬਾਡੀ ਬਿਲਡਰ ਨੇ ਪੂਰੇ ਰਸਮਾਂ-ਰਿਵਾਜਾਂ ਨਾਲ ਇਕ ਡੌਲ ਮਾਰਗੋ ਨਾਲ ਵਿਆਹ ਕੀਤਾ ਹੈ। ਯੂਰੀ ਟੋਲੋਚਕੋ ਨੇ ਆਪਣੀ ਡਾਲ ਮੰਗੇਤਰ ਨਾਲ ਜਦ ਵਿਆਹ ਕੀਤਾ ਤਾਂ ਉਸ ਵਿਚ ਦਰਜਨਾਂ ਮਹਿਮਾਨ ਮੌਜੂਦ ਸਨ ਅਤੇ ਉਥੇ ਰਵਾਇਤੀ ਡਾਂਸ ਪ੍ਰੋਗਰਾਮ ਵੀ ਹੋਇਆ।

PunjabKesari

ਡੌਲ ਨਾਲ ਕੀਤਾ ਬਾਡੀ ਬਿਲਡਰ ਨੇ ਡਾਂਸ
ਯੂਰੀ ਨੇ ਆਪਣੇ ਵਿਆਹ ਦੀ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ ਜਿਸ ਵਿਚ ਉਹ ਲਾੜੇ ਦੀ ਰਵਾਇਤੀ ਪੁਸ਼ਾਕ ਵਿਚ ਮੁਸਕਰਾ ਰਿਹਾ ਹੈ। ਉਨ੍ਹਾਂ ਨੂੰ ਵੀਡੀਓ ਵਿਚ ਆਪਣੀ ਖੂਬਸੂਰਤੀ ਲਾੜੀ ਮਾਰਗੋ ਦੇ ਨਾਲ ਡਾਂਸ ਕਰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੀ ਪਤਨੀ ਦੀਆਂ ਬਾਹਾਂ ਵਿਚ ਬਾਹਾਂ ਪਾ ਰੱਖੀਆਂ ਸਨ ਅਤੇ ਉਹ ਦੋਵੇਂ ਕਾਫੀ ਖੁਸ਼ ਲੱਗ ਰਹੇ ਸਨ। ਸਿਰਫ ਉਸ ਦੀ ਮਾਰਗੋ ਇਕ ਸਿੰਥੈਟਿਕ ਸੈਕਸ ਡੌਲ ਹੈ। ਉਸ ਨੇ ਆਪਣੇ ਵਿਆਹ ਦੀ ਫੁਟੇਜ਼ ਸਾਂਝੀ ਕਰਦੇ ਹੋਏ ਇੰਸਟਾਗ੍ਰਾਮ 'ਤੇ ਲਿਖਿਆ, 'ਫਿਲਹਾਲ ਲਈ ਇਹ ਹੋਇਆ ਹੈ। ਇਹ ਜਸ਼ਨ ਅੱਗੇ ਵੀ ਜਾਰੀ ਰਹੇਗਾ।'

PunjabKesari

ਪਤਨੀ ਮਾਰਗੋ ਨਾਲ ਬੇਪਨਾਹ ਮੁਹੱਬਤ ਕਰਦਾ ਹਾਂ
ਯੂਰੀ ਨੇ ਇੰਸਟਾਗ੍ਰਾਮ 'ਤੇ 2 ਅਕਾਊਂਟ ਹਨ ਅਤੇ ਦੋਹਾਂ 'ਤੇ ਕੁਲ ਮਿਲਾ ਕੇ ਕਰੀਬ 1 ਲੱਖ 40 ਹਜ਼ਾਰ ਫਾਲੋਅਰਸ ਹਨ। ਯੂਰੀ ਨੇ ਮਾਰਗੋ ਨੂੰ ਰਿੰਗ ਪਹਿਨਾਉਂਦੇ ਦੇ ਨਾਲ ਹੀ ਮਹਿਮਾਨਾਂ ਦੇ ਸਾਹਮਣੇ ਰਸਮੀ ਕਿੱਸ ਕਰਨ ਵਾਲੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਹ ਗੈਰ-ਰਵਾਇਤੀ ਵਿਆਹ ਲੱਗ ਸਕਦਾ ਹੈ ਪਰ ਯੂਰੀ ਕਾਫੀ ਪਹਿਲਾਂ ਤੋਂ ਇਸ ਦੇ ਲਈ ਤਿਆਰ ਸਨ। ਉਹ ਮਾਰਗੋ ਨੂੰ ਕਾਫੀ ਜ਼ਿਆਦਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ, ਮਾਰਗੋ ਖੂਬਸੂਰਤ ਹਸੀਨਾ ਹੈ।

PunjabKesari

ਨਾਈਟ ਕਲੱਬ ਵਿਚ ਪਹਿਲੀ ਵਾਰ ਹੋਈ ਸੀ ਮੁਲਾਕਾਤ
ਯੂਰੀ ਨੇ ਇਕ ਹੋਰ ਪੋਸਟ ਵਿਚ ਲਿਖਿਆ ਕਿ ਕਪਲਸ ਨੂੰ ਘੱਟ ਗੱਲ ਕਰਨੀ ਚਾਹੀਦੀ ਹੈ, ਉਨ੍ਹਾਂ ਦੇ ਅੰਦਰ ਜੁੜਾਅ ਜ਼ਿਆਦਾ ਹੋਣਾ ਚਾਹੀਦਾ। ਮੈਂ ਅਤੇ ਮਾਰਗੋ ਨੇ ਸਮੇਂ ਦੇ ਨਾਲ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਸਮਝਣ ਵਿਚ ਸ਼ਬਦਾਂ ਦੇ ਮੁਕਾਬਲੇ ਕੁਝ ਜ਼ਿਆਦਾ ਸਮਾਂ ਲੱਗਦਾ ਹੈ ਪਰ ਇਹ ਅਹਿਸਾਸ ਕਾਫੀ ਖਾਸ ਹੁੰਦਾ ਹੈ। ਤੁਹਾਡਾ ਸਾਥੀ ਤੁਹਾਡੀ ਸਭ ਤੋਂ ਡੂੰਘੀ ਚਾਹਤ ਦਾ ਹੱਕਦਾਰ ਹੈ ਪਰ ਉਸ ਨੂੰ ਵੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਯੂਰੀ ਦਾ ਦਾਅਵਾ ਹੈ ਕਿ ਉਹ ਮਾਰਗੋ ਨੂੰ ਪਹਿਲੀ ਵਾਰ ਇਕ ਨਾਈਟ ਕਲੱਬ ਵਿਚ ਮਿਲੇ ਸਨ।


author

Khushdeep Jassi

Content Editor

Related News