ਪਾਕਿਸਤਾਨ ’ਚ ਈਸਾਈ ਭਾਈਚਾਰੇ ਦੀ ਕੁੜੀ ਦੀ ਮਿਲੀ ਲਾਸ਼, 10 ਦਿਨ ਪਹਿਲਾਂ ਪਿਓ-ਧੀ ਨੂੰ ਕੀਤਾ ਸੀ ਅਗਵਾ

Friday, Jan 06, 2023 - 01:37 AM (IST)

ਪਾਕਿਸਤਾਨ ’ਚ ਈਸਾਈ ਭਾਈਚਾਰੇ ਦੀ ਕੁੜੀ ਦੀ ਮਿਲੀ ਲਾਸ਼, 10 ਦਿਨ ਪਹਿਲਾਂ ਪਿਓ-ਧੀ ਨੂੰ ਕੀਤਾ ਸੀ ਅਗਵਾ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਜ਼ਿਲ੍ਹਾ ਟੋਬਾ ਸਿੰਘ ਦੇ ਕਸਬਾ ਸਮੁੰਦਰੀ ’ਚੋਂ 10 ਦਿਨ ਪਹਿਲਾਂ ਲਾਪਤਾ ਹੋਏ ਈਸਾਈ ਭਾਈਚਾਰੇ ਨਾਲ ਸਬੰਧਿਤ ਪਿਓ-ਧੀ ’ਚੋਂ ਅੱਜ ਧੀ ਦੀ ਲਾਸ਼ ਤਾਂ ਕਮਾਲੀਆਂ ਇਲਾਕੇ ਦੀ ਨਹਿਰ ’ਚੋਂ ਮਿਲ ਗਈ ਪਰ ਉਸ ਦੇ ਪਿਤਾ ਦਾ ਅੱਜ ਤੱਕ ਕੁਝ ਪਤਾ ਨਹੀਂ ਲੱਗਾ। ਸੂਤਰਾਂ ਅਨੁਸਾਰ ਲਾਪਤਾ ਈਸਾਈ ਵਿਅਕਤੀ ਗੁਲ ਹਮੀਦ ਮਸੀਹ ਦੇ ਭਤੀਜੇ ਮਾਨ ਮਸੀਹ ਨੇ ਪੁਲਸ ਨੂੰ ਦੱਸਿਆ ਕਿ 26 ਦਸੰਬਰ ਨੂੰ ਉਸ ਦਾ ਚਾਚਾ ਗੁਲ ਹਮੀਦ ਮਸੀਹ ਆਪਣੀ ਲੜਕੀ ਗੁਲਨਾਜ਼ ਨਾਲ ਹਸਪਤਾਲ ’ਚ ਗੁਲਨਾਜ਼ ਦੀ ਦਵਾਈ ਲੈਣ ਲਈ ਸਮੁੰਦਰੀ ਟੀ. ਐੱਚ. ਕਿਊ. ਹਸਪਤਾਲ ਗਏ ਸੀ ਪਰ ਵਾਪਸ ਘਰ ਨਹੀਂ ਆਏ ਪਰ ਅੱਜ ਜਿਸ ਤਰ੍ਹਾਂ ਨਾਲ ਗੁਲਨਾਜ਼ ਦੀ ਲਾਸ਼ ਨਹਿਰ ’ਚੋਂ ਮਿਲੀ ਹੈ।

ਉਸ ਤੋਂ ਸ਼ੱਕ ਹੁੰਦਾ ਹੈ ਕਿ ਦੋਵਾਂ ਨੂੰ ਅਗਵਾ ਕਰਕੇ ਗੁਲਨਾਜ਼ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰਕੇ ਲਾਸ਼ ਨੂੰ ਨਦੀ ’ਚ ਸੁੱਟਿਆ ਗਿਆ ਸੀ। ਦੂਜੇ ਪਾਸੇ ਗੁਲ ਅਤੇ ਗੁਲਨਾਜ਼ ਦੀ ਬਰਾਮਦੀ ਨੂੰ ਲੈ ਕੇ ਮੰਗਲਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸਮੁੰਦਰੀ ਪੁਲਸ ਸਟੇਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਅੱਜ ਗੁਲਨਾਜ਼ ਦੀ ਲਾਸ਼ ਨਹਿਰ ’ਚੋਂ ਮਿਲ ਗਈ ਪਰ ਉਸ ਦੇ ਪਿਤਾ ਦਾ ਅਜੇ ਤਕ ਕੁਝ ਪਤਾ ਨਹੀਂ ਲੱਗਾ।


author

Manoj

Content Editor

Related News