ਸਖਤ ਕਸਰਤ ਕਰਨ ਨਾਲ ਸਰੀਰ ਅਤੇ ਦਿਮਾਗ ਨੂੰ ਹੁੰਦੇ ਹਨ ਕਈ ਲਾਭ : ਅਧਿਐਨ

Sunday, Nov 26, 2017 - 01:59 PM (IST)

ਸਖਤ ਕਸਰਤ ਕਰਨ ਨਾਲ ਸਰੀਰ ਅਤੇ ਦਿਮਾਗ ਨੂੰ ਹੁੰਦੇ ਹਨ ਕਈ ਲਾਭ : ਅਧਿਐਨ

ਓਟਾਵਾ— ਉਮਰ ਵਧਣ ਦੇ ਨਾਲ-ਨਾਲ ਡਿਮੇਂਸ਼ੀਆ ਜਾਂ ਅਲਜਾਇਮਰ ਦਾ ਖਤਰਾ ਅੱਜ ਸੰਸਾਰ ਭਰ ਦੇ ਸਿਹਤ ਸੰਗਠਨਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਅਜਿਹੇ ਵਿੱਚ ਕੈਨੇਡਾ ਦੀ ਮੈਕ ਮਾਸਟਰ ਯੂਨੀਵਰਸਿਟੀ ਦੇ ਖੋਜੀਆਂ ਨੇ ਅਧਿਐਨ 'ਚ ਸਿੱਧ ਕੀਤਾ ਕਿ ਸਖਤ ਕਸਰਤ ਨਾਲ ਸਿਰਫ ਸਰੀਰ ਹੀ ਨਹੀਂ ਦਿਮਾਗ ਲਈ ਵੀ ਫਾਇਦੇਮੰਦ ਹੈ । 
ਸਖਤ ਕਸਰਤ ਭਾਵ ਹਾਰਡ ਵਰਕ ਕਰਨ ਨਾਲ ਦਿਮਾਗ 'ਚ ਬਰੇਨ - ਡਿਰਾਇਵਡ ਨਿਊਰੋਟਰਾਫਿਕ ਫੈਕਟਰ ਨਾਮਕ ਪ੍ਰੋਟੀਨ 'ਤੇ ਪ੍ਰਭਾਵ ਪੈਂਦਾ ਹੈ, ਜਿਸ ਦੇ ਨਾਲ ਵਿਅਕਤੀ ਦੀ ਯਾਦਾਸ਼ਤ ਸਮਰੱਥਾ ਵਧਦੀ ਹੈ । ਕਾਗਨਿਟਵ ਨਿਊਰੋਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਇਸ ਜਾਂਚ ਲਈ ਵਿਗਿਆਨੀਆਂ ਨੇ 95 ਵਿਅਕਤੀਆਂ ਨੂੰ ਤਿੰਨ ਸਮੂਹਾਂ 'ਚ ਵੰਡਿਆ । ਇਨ੍ਹਾਂ 'ਚੋਂ ਇੱਕ ਸਮੂਹ ਕੋਲੋਂ ਛੇ ਮਹੀਨੇ ਤੱਕ ਸਖਤ ਸਰੀਰਕ ਕਸਰਤ ਦੀ ਸਿਖਲਾਈ ਦੇ ਨਾਲ-ਨਾਲ ਦਿਮਾਗ ਉੱਤੇ ਜ਼ੋਰ ਦੇਣ ਵਾਲੇ ਕੰਮ ਵੀ ਕਰਵਾਏ ਗਏ। 
ਸਿਖਲਾਈ ਮਗਰੋਂ ਇਹ ਲੋਕ ਇੱਕ ਹੀ ਮਾਡਲ ਅਤੇ ਰੰਗ ਦੀਆਂ ਆਪਣੀਆਂ ਅਤੇ ਦੂਜਿਆਂ ਦੀਆਂ ਕਾਰਾਂ 'ਚ ਵੀ ਅੰਤਰ ਕਰਨ ਯੋਗ ਹੋ ਗਏ । ਇਸ ਜਾਂਚ ਮੁਤਾਬਕ ਸਰੀਰਕ ਅਤੇ ਮਾਨਸਿਕ ਕਸਰਤ ਕਰਵਾ ਕੇ ਲੋਕਾਂ ਦੀ ਯਾਦਾਸ਼ਤ ਸਮਰੱਥਾ ਨੂੰ ਵਧਾਇਆ ਜਾ ਸਕੇਗਾ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਿਮਾਗੀ ਤੇ ਸਰੀਰਕ ਵਿਕਾਸ ਲਈ ਸਖਤ ਕਸਰਤ ਕਰਨ ਦੀ ਜ਼ਰੂਰਤ ਹੈ।


Related News