ਅਮਰੀਕਾ ਦੇ ਹਿਊਸਟਨ ''ਚ ਮਿਲੀਆਂ ਤਿੰਨ ਨਾਬਾਲਗਾਂ ਦੀਆਂ ਲਾਸ਼ਾਂ

Wednesday, Jan 19, 2022 - 02:54 PM (IST)

ਅਮਰੀਕਾ ਦੇ ਹਿਊਸਟਨ ''ਚ ਮਿਲੀਆਂ ਤਿੰਨ ਨਾਬਾਲਗਾਂ ਦੀਆਂ ਲਾਸ਼ਾਂ

ਹਿਊਸਟਨ (ਏ.ਪੀ.): ਅਮਰੀਕਾ ਦੇ ਹਿਊਸਟਨ ਦੇ ਉੱਤਰ-ਪੂਰਬ ਵਿਚ ਇਕ ਘਰ ਵਿਚ ਮੰਗਲਵਾਰ ਨੂੰ ਤਿੰਨ ਨਾਬਾਲਗਾਂ ਦੀਆਂ ਲਾਸ਼ਾਂ ਮਿਲੀਆਂ ਅਤੇ ਉਨ੍ਹਾਂ ਵਿਚੋਂ ਇਕ ਨੇ ਦੋ ਹੋਰਾਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕੀਤੀ ਜਾਪਦੀ ਹੈ। ਹੈਰਿਸ ਕਾਉਂਟੀ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ "ਇੱਕ ਪਰਿਵਾਰਕ ਮੈਂਬਰ ਜੋ ਨੇੜੇ ਰਹਿੰਦਾ ਸੀ" ਨੇ ਮੰਗਲਵਾਰ ਦੁਪਹਿਰ ਨੂੰ ਲਾਸ਼ਾਂ ਨੂੰ ਦੇਖਿਆ। 

ਪੜ੍ਹੋ ਇਹ ਅਹਿਮ ਖ਼ਬਰ-  'ਲਸ਼ਕਰ, ਜੈਸ਼ ਵਰਗੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਅਲ-ਕਾਇਦਾ ਦੇ ਸਬੰਧ ਹੋ ਰਹੇ ਮਜ਼ਬੂਤ' 

ਇਹ ਘਰ ਹਿਊਸਟਨ ਤੋਂ ਲਗਭਗ 25 ਮੀਲ ਉੱਤਰ-ਪੂਰਬ ਵੱਲ ਕਰਾਸਬੀ ਦੇ ਨੇੜੇ ਇੱਕ ਪੇਂਡੂ ਖੇਤਰ ਵਿੱਚ ਸਥਿਤ ਹੈ। ਉਨ੍ਹਾਂ ਦੱਸਿਆ ਕਿ ਦੋ ਔਰਤਾਂ ਅਤੇ ਇੱਕ ਪੁਰਸ਼ ਦੀ ਮੌਤ ਹੋ ਗਈ ਹੈ। ਗੋਂਜਾਲੇਜ਼ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਇੱਕ ਹਥਿਆਰ ਬਰਾਮਦ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਅਤੇ ਕੈਨੇਡਾ 'ਚ ਬਰਫੀਲੇ ਤੂਫਾਨ ਦਾ ਕਹਿਰ, ਟੋਰਾਂਟੋ ਹਵਾਈ ਅੱਡੇ 'ਤੇ ਉਡਾਣਾਂ ਪ੍ਰਭਾਵਿਤ


author

Vandana

Content Editor

Related News