ਗਾਜ਼ਾ ''ਚ ਪੰਜ ਇਜ਼ਰਾਇਲੀ ਬੰਧਕਾਂ ਦੀਆਂ ਲਾਸ਼ਾਂ ਬਰਾਮਦ, ਇਕ ਤਿਹਾਈ ਦੇ ਮਾਰੇ ਜਾਣ ਦਾ ਖਦਸ਼ਾ

Thursday, Jul 25, 2024 - 08:01 PM (IST)

ਗਾਜ਼ਾ ''ਚ ਪੰਜ ਇਜ਼ਰਾਇਲੀ ਬੰਧਕਾਂ ਦੀਆਂ ਲਾਸ਼ਾਂ ਬਰਾਮਦ, ਇਕ ਤਿਹਾਈ ਦੇ ਮਾਰੇ ਜਾਣ ਦਾ ਖਦਸ਼ਾ

ਯਰੂਸ਼ਲਮ : ਇਜ਼ਰਾਇਲੀ ਫੌਜ ਨੇ ਵੀਰਵਾਰ ਨੂੰ ਦੱਖਣੀ ਗਾਜ਼ਾ ਦੇ ਖਾਨ ਯੂਨਿਸ ਸ਼ਹਿਰ ਵਿਚ ਪੰਜ ਇਜ਼ਰਾਇਲੀ ਬੰਧਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਫੌਜ ਨੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਉਨ੍ਹਾਂ ਦੀ ਪਿਛਲੇ ਅਕਤੂਬਰ ਵਿਚ ਹਮਾਸ ਅੱਤਵਾਦੀਆਂ ਨੇ ਕਿਡਨੈਪਿੰਗ ਕੀਤੀ ਸੀ ਤੇ ਉਦੋਂ ਤੋਂ ਉਹ ਗਾਜ਼ਾ ਵਿਚ ਕੈਦ ਸਨ।

ਇਜ਼ਰਾਇਲੀ ਫੌਜ ਤੇ ਸ਼ਿਨ ਬੈਟ ਅੰਦਰੂਨੀ ਸੁਰੱਖਿਆ ਏਜੰਸੀ ਵੱਲੋਂ ਜਾਰੀ ਇਕ ਸੰਯੁਕਤ ਬਿਆਨ ਮੁਤਾਬਕ ਮ੍ਰਿਤਕਾਂ ਦੀ ਪਛਾਣ ਕਿਬੁਤਜ਼ ਨਿਰ ਓਜ਼ ਦੀ ਮਾਇਆ ਗੋਰੇਨ ਤੇ ਚਾਰ ਫੌਜੀਆਂ ਦੇ ਰੂਪ ਵਿਚ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੱਤ ਅਕਤੂਬਰ 2023 ਨੂੰ ਹਮਾਸ ਦੇ ਅੱਤਵਾਦੀਆਂ ਦੇ ਨਾਲ ਲੜਾਈ ਦੌਰਾਨ ਫੌਜੀ ਓਰੇਨ ਗੋਲਡਿਨ, ਤੋਮਰ ਅਹਿਮਾਸ, ਰਵਿਦ ਆਯਹ ਕਾਟਜ਼ ਤੇ ਕਿਰਿਲ ਬ੍ਰੋਡਸਕੀ ਮਾਰੇ ਗਏ ਸਨ।

ਬਿਆਨ ਮੁਤਾਬਕ ਗਾਜ਼ਾ ਵਿਚ ਬੁੱਧਵਾਰ ਨੂੰ ਕਮਾਂਡੋ ਤੇ ਸ਼ਿਨ ਬੇਟ ਬਲਾਂ ਵੱਲੋਂ ਚਲਾਈ ਗਈ ਇਕ ਮੁਹਿੰਮ ਵਿਚ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਤੇ ਉਨ੍ਹਾਂ ਦੀ ਪਛਾਣ ਦੇ ਲਈ ਇਜ਼ਰਾਇਲ ਲਿਜਾਇਆ ਗਿਆ। ਹਮਾਸ ਦੇ ਹਮਲੇ ਨਾਲ ਸਬੰਧੀ ਵਧੇਰੇ ਪ੍ਰਭਾਵਿਤ ਭਾਈਚਾਰਿਆਂ ਵਿਚੋਂ ਇਕ ਕਿਬੁਤਜ਼ ਨਿਰ ਓਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 56 ਸਾਲਾ ਕਿੰਡਰਗਾਰਟਨ ਅਧਿਆਪਕ ਗੋਰੇਨ ਨੂੰ ਗਾਜ਼ਾ ਵਿਚ ਨੌ ਮਹੀਨਿਆਂ ਤਕ ਕੈਦ ਵਿਚ ਰੱਖਣ ਮਗਰੋਂ ਮੌਤ ਤੋਂ ਬਾਅਦ ਉਨ੍ਹਾਂ ਨੂੰ ਦਫਨਾਉਣ ਲਈ ਘਰ ਲਿਆਂਦਾ ਗਿਆ।

ਇਜ਼ਰਾਇਲੀ ਅਧਿਕਾਰੀਆਂ ਨੇ ਦਸੰਬਰ 2023 ਵਿਚ ਕਿੰਡਰਗਾਰਟਨ ਅਧਿਆਪਕਾ ਗੋਰੇਨੇ ਦੇ ਬਾਰੇ ਵਿਚ ਕਿਹਾ ਸੀ ਕਿ ਸ਼ਾਇਦ ਉਨ੍ਹਾਂ ਦੀ ਮੌਤ ਹੋ ਗਈ ਹੈ। ਇਜ਼ਰਾਇਲੀ ਅੰਦਾਜ਼ੇ ਮੁਤਾਬਕ ਗਾਜ਼ਾ ਵਿਚ ਅਜੇ ਵੀ 110 ਬੰਧਕ ਬਣੇ ਲੋਕਾਂ ਵਿਚੋਂ ਘੱਟੋ ਘੱਟ ਇਕ ਤਿਹਾਈ ਦੇ ਮਾਰੇ ਜਾਣ ਦਾ ਖਦਸ਼ਾ ਹੈ।


author

Baljit Singh

Content Editor

Related News