ਮੈਕਸੀਕੋ ’ਚ ਪੁਲ ਨਾਲ ਲਟਕੀਆਂ ਮਿਲੀਆਂ 10 ਲੋਕਾਂ ਦੀਆਂ ਲਾਸ਼ਾਂ

Friday, Nov 19, 2021 - 11:49 AM (IST)

ਮੈਕਸੀਕੋ ਸਿਟੀ (ਭਾਸ਼ਾ) : ਮੈਕਸੀਕੋ ਦੇ ਜਾਕਾਟੇਕਾਸ ਸੂਬੇ ਵਿਚ ਅਧਿਕਾਰੀਆਂ ਨੂੰ ਵੀਰਵਾਰ ਨੂੰ 10 ਲਾਸ਼ਾਂ ਮਿਲੀਆਂ, ਜਿਨ੍ਹਾਂ ਵਿਚੋਂ 9 ਲਾਸ਼ਾਂ ਇਕ ਪੁਲ ਨਾਲ ਲਟਕੀਆਂ ਹੋਈਆਂ ਸਨ। ਇਸ ਇਲਾਕੇ ’ਤੇ ਕਬਜ਼ਾ ਕਰਨ ਲਈ ਡਰੱਗ ਗਿਰੋਹਾਂ ਵਿਚਾਲੇ ਸੰਘਰਸ਼ ਹੁੰਦੇ ਰਹਿੰਦੇ ਹਨ। ਜਾਕਾਟੇਕਾਸ ਦੀ ਸੂਬਾ ਲੋਕ ਸੁਰੱਖਿਆ ਏਜੰਸੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਇਹ ਲਾਸ਼ਾਂ ਮੈਕਸੀਕੋ ਸਿਟੀ ਦੇ ਉਤਰੀ ਹਿੱਸੇ ਵਿਚੋਂ ਮਿਲੀਆਂ। ਸਾਰੇ ਮ੍ਰਿਤਕ ਪੁਰਸ਼ ਸਨ।

ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲੇ ‘ਦਿ ਗਰੇਟ ਖਲੀ’, ‘ਆਪ’ ’ਚ ਸ਼ਾਮਲ ਹੋਣ ਦੀਆਂ ਅਟਕਲਾਂ

ਇਲਾਕੇ ’ਤੇ ਕਬਜ਼ਾ ਕਰਨ ਲਈ ਸਿਨਾਲੋਆ ਅਤੇ ਜਲਿਸਕੋ ਨਿਊ ਜਨਰੇਸ਼ਨ ਗਿਰੋਹਾਂ ਵਿਚਾਲੇ ਖ਼ੂਨੀ ਸੰਘਰਸ਼ ਚੱਲਦਾ ਰਹਿੰਦਾ ਹੈ, ਕਿਉਂਕਿ ਇਹ ਸੂਬਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲਿਹਾਜ ਤੋਂ ਅਹਿਮ ਹੈ। ਸੰਘੀ ਅੰਕੜਿਆਂ ਮੁਤਾਬਕ, ਮੈਕਸੀਕੋ ਵਿਚ ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿਚ 25,000 ਤੋਂ ਜ਼ਿਆਦਾ ਲੋਕਾਂ ਦਾ ਕਤਲ ਹੋਇਆ ਹੈ।

ਇਹ ਵੀ ਪੜ੍ਹੋ : ਗੁਰਪੁਰਬ ਮੌਕੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 'ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

 


cherry

Content Editor

Related News