ਇਟਲੀ ''ਚ ਤੂਫ਼ਾਨ ਕਾਰਣ ਪਲਟੀ ਯਾਤਰੀਆਂ ਨਾਲ ਭਰੀ ਕਿਸ਼ਤੀ, 4 ਦੀ ਮੌਤ

Monday, May 29, 2023 - 05:39 PM (IST)

ਇਟਲੀ ''ਚ ਤੂਫ਼ਾਨ ਕਾਰਣ ਪਲਟੀ ਯਾਤਰੀਆਂ ਨਾਲ ਭਰੀ ਕਿਸ਼ਤੀ, 4 ਦੀ ਮੌਤ

ਮਿਲਾਨ (ਭਾਸ਼ਾ) : ਇਟਲੀ ਦੇ ਉੱਤਰੀ ਖੇਤਰ 'ਚ ਸਥਿਤ ਝੀਲ 'ਚ ਅਚਾਨਕ ਆਏ ਤੂਫ਼ਾਨ ਕਾਰਨ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟ ਗਈ, ਜਿਸ ਕਾਰਨ 4 ਯਾਤਰੀਆਂ ਦੀ ਮੌਤ ਹੋ ਗਈ। ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਇਹ ਸੀ ਜਾਣਕਾਰੀ ਸੋਮਵਾਰ ਨੂੰ ਦਿੰਦਿਆਂ ਦੱਸਿਆ ਕਿ ਕਿਸ਼ਤੀ ਦੇ ਪਲਟਣ ਤੋਂ ਬਾਅਦ ਉਨ੍ਹਾਂ ਨੂੰ ਝੀਲ 'ਚੋਂ 4 ਲਾਸ਼ਾਂ ਬਰਾਮਦ ਹੋਈਆਂ ਹਨ। ਐਤਵਾਰ ਸ਼ਾਮ 20 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਨੂੰ ਲੈ ਕੇ ਜਾ ਰਹੀ ਕਿਸ਼ਤੀ ਤੂਫ਼ਾਨ ਕਾਰਣ ਪਲਟ ਗਈ, ਜਿਸ ਤੋਂ ਬਾਅਦ ਗੌਤਾਖੋਰਾਂ ਨੇ ਰਾਤ ਭਰ ਲੋਕਾਂ ਦੀ ਭਾਲ ਕੀਤੀ। 

ਇਹ ਵੀ ਪੜ੍ਹੋ- ਆਮ ਲੋਕਾਂ ਦੇ ਵਿਰੋਧ ਕਾਰਨ ਝੁਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ Bernard Arnault, ਜਾਣੋ ਵਜ੍ਹਾ

ਗੋਤਾਖੋਰਾਂ ਨੂੰ ਸੋਮਵਾਰ ਤੜਕੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਅੱਗ ਬੁਝਾਉਣ ਵਾਲਿਆਂ ਨੇ ਕਿਹਾ ਕਿ ਇਸ ਹਾਦਸੇ 'ਚ 19 ਲੋਕਾਂ ਨੂੰ ਬਚਾ ਲਿਆ ਗਿਆ ਹੈ। ਕਿਸ਼ਤੀ ਪਲਟਣ ਤੋਂ ਬਾਅਦ ਕਈ ਲੋਕ ਤੈਰ ਕੇ ਕਿਨਾਰੇ 'ਤੇ ਪਹੁੰਚਣ 'ਚ ਕਾਮਯਾਬ ਰਹੇ ਜਦਕਿ ਕਈ ਲੋਕਾਂ ਨੂੰ ਝੀਲ ਕਿਸ਼ਤੀਆਂ ਨੇ ਬਚਾ ਲਿਆ। ਫਾਇਰ ਬ੍ਰਿਗੇਡ ਵਿਭਾਗ ਵੱਲੋਂ ਬਚਾਅ ਅਭਿਆਨ ਦੀ ਇਕ ਵੀਡੀਓ ਵੀ ਜਾਰੀ ਕੀਤੀ ਗਈ। ਦੱਸ ਦੇਈਏ ਕਿ ਤੂਫ਼ਾਨ ਐਤਵਾਰ ਸ਼ਾਮ ਲੋਂਬਾਰਡੀ ਦੇ ਕਿਨਾਰੇ ਨਾਲ ਟਕਰਾਇਆ ਸੀ , ਜਿਸ ਨਾਲ ਮਿਲਾਨ ਦੇ ਮਾਲਪੇਨਸਾ ਹਵਾਈ ਅੱਡੇ 'ਤੇ ਫਲਾਈਟ ਸੰਚਾਲਨ ਵਿੱਚ ਦੇਰੀ ਹੋਈ।

ਇਹ ਵੀ ਪੜ੍ਹੋ- ਕੁੜੀ ਨੂੰ ਨੌਕਰੀ ਦਿਵਾਉਣ ਦਾ ਲਾਰਾ ਲਾ ਦੁਬਈ ਬੁਲਾਇਆ, ਫਿਰ ਜੋ-ਜੋ ਹੋਇਆ ਸੁਣ ਖੜ੍ਹੇ ਹੋਣਗੇ ਰੌਂਗਟੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News