ਬਲਿੰਕੇਨ ਨੇ ਅਫਗਾਨਿਸਤਾਨ ''ਚ ਸ਼ਾਂਤੀ ਪ੍ਰਕਿਰਿਆ ਬਹਾਲੀ ਲਈ ਦਿੱਤੇ ਸੁਝਾਅ

Wednesday, Mar 10, 2021 - 01:07 AM (IST)

ਬਲਿੰਕੇਨ ਨੇ ਅਫਗਾਨਿਸਤਾਨ ''ਚ ਸ਼ਾਂਤੀ ਪ੍ਰਕਿਰਿਆ ਬਹਾਲੀ ਲਈ ਦਿੱਤੇ ਸੁਝਾਅ

ਵਾਸ਼ਿੰਗਟਨ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਰੀ ਬਲਿੰਕੇਨ ਨੇ ਅਫਗਾਨਿਸਤਾਨ 'ਚ ਸਰਕਾਰ ਅਤੇ ਤਾਲਿਬਾਨ ਦਰਮਿਆਨ ਰੁਕੀ ਹੋਈ ਸ਼ਾਂਤੀ ਪ੍ਰਕਿਰਿਆ ਨੂੰ ਬਹਾਲ ਕਰਨ ਲਈ ਕਈ ਸੁਝਾਅ ਦਿੱਤੇ ਹਨ। ਅਫਗਾਨਿਸਤਾਨ ਦੀ 'ਟੀ.ਓ.ਐੱਲ.ਓ. ਨਿਊਜ਼' 'ਚ ਬਲਿੰਕੇਨ ਵੱਲ਼ੋਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਲਿਖਿਆ ਇਕ ਪੱਤਰ ਐਤਵਾਰ ਨੂੰ ਪ੍ਰਕਾਸ਼ਿਤ ਕੀਤਾ ਗਿਆ, ਜਿਸ 'ਚ ਇਹ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ- ਸਵਾਲ ਪੁੱਛਣ 'ਤੇ ਭੜਕੇ ਥਾਈ PM, ਪੱਤਰਕਾਰਾਂ 'ਤੇ ਛਿੜਕਿਆ ਸੈਨੇਟਾਈਜ਼ਰ

ਪੱਤਰ ਮੁਤਾਬਕ ਬਲਿੰਕੇਨ ਨੇ ਸੰਯੁਕਤ ਰਾਸ਼ਟਰ ਵੱਲੋਂ ਆਯੋਜਿਤ ਰੂਸ, ਚੀਨ, ਅਫਗਾਨਿਸਤਾਨ, ਈਰਾਨ, ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਅਤੇ ਦੂਤਾਂ ਦੇ ਸੰਮੇਲਨ 'ਚ ਦੋਵਾਂ ਪੱਖਾਂ ਦੇ ਇਕੱਠੇ ਆਉਣ ਦਾ ਸੱਦਾ ਦਿੱਤਾ ਤਾਂ ਕਿ ਅਫਗਾਨਿਸਤਾਨ 'ਚ ਸ਼ਾਂਤੀ ਦਾ ਸਮਰਥਨ ਕਰਨ ਲਈ ਇਕੱਠੇ ਹੋ ਕੇ ਚਰਚਾ ਕੀਤੀ ਜਾ ਸਕੇ। ਬਲਿੰਕੇਨ ਨੇ ਆਉਣ ਵਾਲੇ ਹਫਤੇ 'ਚ ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਦਰਮਿਆਨ ਤੁਰਕੀ 'ਚ ਉੱਚ ਪੱਧਰੀ ਬੈਠਕ ਦਾ ਵੀ ਸੱਦਾ ਦਿੱਤਾ।

ਇਹ ਵੀ ਪੜ੍ਹੋ- ਪੁਲਸ ਤਸ਼ੱਦਦ ਤੋਂ ਬਾਅਦ ਵੀ ਮਿਆਂਮਾਰ 'ਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ

ਨਿਊਜ਼ ਮੁਤਾਬਕ, ਵਿਦੇਸ਼ ਮੰਤਰੀ ਨੇ ਅਫਗਾਨਿਸਤਾਨ ਲਈ ਅਮਰੀਕਾ ਦੇ ਵਿਦੇਸ਼ ਦੂਤ ਜਲਮੀ ਖਲੀਲਜਾਦ ਨਾਲ ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਨਾਲ ਲਿਖਿਤ ਪ੍ਰਸਤਾਵ ਵੀ ਸਾਂਝਾ ਕਰਨ ਨੂੰ ਵੀ ਕਿਹਾ ਹੈ ਤਾਂ ਕਿ ਗੱਲਬਾਤ ਅਗੇ ਵਧਾਉਣ 'ਚ ਮਦਦ ਮਿਲੇ। ਬਲਿੰਕੇਨ ਨੇ ਪੱਤਰ 'ਚ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦਾ ਪ੍ਰਸ਼ਾਸਨ ਇਕ ਮਈ ਦੀ ਤੈਅ ਸਮੇਂ ਸੀਮਾ ਤੱਕ ਅਮਰੀਕੀ ਬਲਾਂ ਦੀ ਦੇਸ਼ ਨਾਲ 'ਪੂਰੀ ਤਰ੍ਹਾਂ ਵਾਪਸੀ'' 'ਤੇ ਚਰਚਾ ਕਰ ਰਿਹਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News