ਹਿੰਦ-ਪ੍ਰਸ਼ਾਂਤ ਬੈਠਕ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੇ ਬਲਿੰਕਨ

Wednesday, Feb 09, 2022 - 06:33 PM (IST)

ਹਿੰਦ-ਪ੍ਰਸ਼ਾਂਤ ਬੈਠਕ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੇ ਬਲਿੰਕਨ

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਚੁਣੌਤੀਆਂ 'ਤੇ ਗੱਲਬਾਤ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਹੋਰ ਮਹੱਤਵਪੂਰਨ ਸਹਿਯੋਗੀ ਇੱਥੇ ਆ ਰਹੇ ਹਨ। ਗੌਰਤਲਬ ਹੈ ਕਿ ਯੂਕਰੇਨ ਵਿਚ ਰੂਸੀ ਘੁਸਪੈਠ ਕਾਰਨ ਪੈਦਾ ਹੋਏ ਡਰ ਦੇ ਮਾਹੌਲ ਵਿਚਕਾਰ ਆਸਟ੍ਰੇਲੀਆ ਵਿਚ ਇਹ ਬੈਠਕ ਹੋ ਰਹੀ ਹੈ। ਬਲਿੰਕਨ ਬੁੱਧਵਾਰ ਨੂੰ ਮੈਲਬੌਰਨ ਪਹੁੰਚੇ। ਇੱਥੇ ਉਹਨਾਂ ਦੀ ਮੁਲਾਕਾਤ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਾਰਿਸ ਪਾਇਨੇ ਦੇ ਇਲਾਵਾ 'ਕਵਾਡ' ਦੇ ਹੋਰ ਮੈਂਬਰਾਂ ਭਾਰਤ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਵੀ ਹੋਣੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਨੇ ਲੰਮੀ ਦੂਰੀ ਤੱਕ ਮਾਰ ਕਰਨ 'ਚ ਸਮਰੱਥ ਮਿਜ਼ਾਈਲ ਦਾ ਕੀਤਾ ਉਦਘਾਟਨ

ਹਿੰਦ-ਪ੍ਰਸ਼ਾਂਤ ਖੇਤਰ ਦੇ ਚਾਰ ਲੋਕਤੰਤਰੀ ਦੇਸ਼ਾਂ (ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ) ਵਿਚਕਾਰ ਇਹ ਚੌਥੀ ਮੰਤਰੀ ਪੱਧਰੀ ਬੈਠਕ ਹੈ। ਕਵਾਡ ਦਾ ਉਦੇਸ਼ ਚੀਨ ਦੀਆਂ ਵੱਧਦੀਆਂ ਗਤੀਵਿਧੀਆਂ ਵਿਚਕਾਰ ਸੰਤੁਲਨ ਬਣਾਉਣਾ ਹੈ। ਗੌਰਤਲਬ ਹੈ ਕਿ ਬਲਿੰਕਨ ਆਸਟ੍ਰੇਲੀਆ ਦੀ ਯਾਤਰਾ 'ਤੇ ਆਉਣ ਵਾਲੇ ਬਾਈਡੇਨ ਪ੍ਰਸ਼ਾਸਨ ਦੇ ਸੀਨੀਅਰ ਮੈਂਬਰਾਂ ਵਿਚੋਂ ਇਕ ਹਨ। ਯੂਕਰੇਨ ਨੂੰ ਲੈਕੇ ਵਾਸ਼ਿੰਗਟਨ ਅਤੇ ਮਾਸਕੋ ਵਿਚਕਾਰ ਵਧਦੇ ਤਣਾਅ ਵਿਚਕਾਰ ਇਹ ਬੈਠਕ ਹੋ ਰਹੀ ਹੈ। ਪਾਇਨੇ ਨੇ ਕਿਹਾ ਕਿ ਇਹ ਬੈਠਕ ਚੀਨ ਲਈ ਸੰਦੇਸ਼ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਅਮਰੀਕਾ ਲਈ ਮਹੱਤਵਪੂਰਨ ਚੁਣੌਤੀ ਬਣੀ ਹੋਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੇ ਦਬਾਅ ਨਾਲ ਨਜਿੱਠਣ ਲਈ ਇਕੱਠੇ ਹੋਏ ਆਸਟ੍ਰੇਲੀਆ ਅਤੇ ਲਿਥੁਆਨੀਆ


author

Vandana

Content Editor

Related News