ਇਸ ਸ਼ਖਸ ਨੇ ਫੋਨ ਨੂੰ ਬਣਾਇਆ ਆਪਣੀ ਅੱਖ, ਜਾਣੋ ਪੂਰਾ ਮਾਮਲਾ

Tuesday, Jan 09, 2018 - 02:41 PM (IST)

ਇਸ ਸ਼ਖਸ ਨੇ ਫੋਨ ਨੂੰ ਬਣਾਇਆ ਆਪਣੀ ਅੱਖ, ਜਾਣੋ ਪੂਰਾ ਮਾਮਲਾ

ਬ੍ਰਿਟੇਨ(ਬਿਊਰੋ)— ਸਾਲ 2010 ਦੀ ਗੱਲ ਹੈ ਜਦੋਂ ਰੋਬ ਲੋਂਗ ਬ੍ਰਿਟਿਸ਼ ਸੈਨਿਕ ਦੇ ਤੌਰ 'ਤੇ ਅਫਗਾਨਿਸਤਾਨ ਵਿਚ ਤਾਇਨਾਤ ਸਨ। ਇਸ ਦੌਰਾਨ ਇਕ ਬੰਬ ਧਮਾਕੇ ਵਿਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 23 ਸਾਲ ਸੀ। ਉਸ ਧਮਾਕੇ ਦੀ ਲਪੇਟ ਵਿਚ ਆਉਣ ਨਾਲ ਰੋਬ ਦੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ। ਹਾਲਾਂਕਿ ਹੁਣ ਉਨ੍ਹਾਂ ਨੇ ਇਕ ਨਕਲੀ ਅੱਖ ਲਗਵਾਈ ਹੈ ਪਰ ਇਸ ਨਾਲ ਉਹ ਦੇਖ ਨਹੀਂ ਸਕਦੇ। ਜਵਾਨੀ ਵਿਚ ਅੱਖਾਂ ਦੀ ਰੌਸ਼ਨੀ ਜਾਣ ਤੋਂ ਬਾਅਦ ਵੀ ਰੋਬ ਨੇ ਹਿਮਤ ਨਹੀਂ ਹਾਰੀ ਅਤੇ ਦੁਨੀਆ ਲੱਭਣ ਦਾ ਇਕ ਵਧੀਆ ਤਰੀਕਾ ਲੱਭ ਲਿਆ। ਉਨ੍ਹਾਂ ਨੇ ਇਸ ਲਈ ਆਪਣੇ ਫੋਨ ਦਾ ਸਹਾਰਾ ਲਿਆ।
ਟਵਿਟਰ 'ਤੇ ਲੋਕਾਂ ਤੋਂ ਮੰਗਿਆ ਸੁਝਾਅ
ਰੋਬ ਨੇ ਟਵਿਟਰ 'ਤੇ ਲੋਕਾਂ ਤੋਂ ਸੁਝਾਅ ਮੰਗਿਆ ਕਿ ਅੰਨ੍ਹੇ ਲੋਕ ਟਵਿਟਰ ਨੂੰ ਕਿਸ ਤਰ੍ਹਾਂ ਵਰਤੋਂ ਵਿਚ ਲਿਆ ਸਕਦੇ ਹਨ। ਉਨ੍ਹਾਂ ਦੇ ਇਸ ਟਵੀਟ 'ਤੇ ਕਈ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ। ਜਿਸ ਤੋਂ ਬਾਅਦ ਜਲਦੀ ਹੀ ਉਨ੍ਹਾਂ ਦਾ ਟਵੀਟ ਵਾਇਰਲ ਹੋ ਗਿਆ। ਰੋਬ ਕਹਿੰਦੇ ਹਨ ਕਿ 'ਜੇਕਰ ਤੁਸੀਂ ਕੋਈ ਤਸਵੀਰ ਟਵੀਟ ਕਰ ਰਹੇ ਹੋ ਤਾਂ 10 ਸਕਿੰਟ ਹੋਰ ਲੈ ਕੇ ਤਸਵੀਰ ਦੇ ਬਾਰੇ ਵਿਚ ਕੁੱਝ ਲਿਖ ਵੀ ਦਿਓ, ਅਜਿਹਾ ਕਰਨ ਨਾਲ ਤੁਹਾਡੀ ਲੋਕਾਂ ਤੱਕ ਪਹੁੰਚ ਜ਼ਿਆਦਾ ਵਧ ਜਾਵੇਗੀ।' ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ 'ਸਿਰਫ ਕੁੱਝ ਸ਼ਬਦ ਜੋੜਨ ਨਾਲ ਮੇਰੇ ਤਰ੍ਹਾਂ ਦੇ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਵੀ ਉਸ ਤਸਵੀਰ ਨੂੰ ਦੇਖ ਸਕਦੇ ਹਾਂ, ਉਸ ਨਾਲ ਗੱਲ ਕਰ ਸਕਦੇ ਹਾਂ, ਕੁਮੈਂਟ ਕਰ ਸਕਦੇ ਹਾਂ।'


ਐਪ ਦੀ ਮਦਦ ਨਾਲ ਬਣਾਉਂਦੇ ਹਨ ਖਾਣਾ
ਰੋਬ ਨੇ ਆਪਣੇ ਫੋਨ ਵਿਚ ਅਜਿਹੇ ਐਪ ਇਨਸਟਾਲ ਕੀਤੇ ਹੋਏ ਹਨ, ਜਿਨ੍ਹਾਂ ਵਿਚ ਆਵਾਜ਼ ਦੇ ਆਧਾਰ 'ਤੇ ਉਹ ਤਸਵੀਰਾਂ ਖਿੱਚ ਸਕਦੇ ਹਨ। ਉਹ ਦੱਸਦੇ ਹਨ, 'ਜਦੋਂ ਮੈਂ ਖਾਣਾ ਬਣਾ ਰਿਹਾ ਹੁੰਦਾ ਹਾਂ ਤਾਂ ਕਈ ਤਰ੍ਹਾਂ ਦੇ ਸਮਾਲੇ ਇਸਤੇਮਾਲ ਕਰਦਾ ਹਾਂ। ਮਸਾਲਿਆਂ ਦੀਆਂ ਬੋਤਲਾਂ ਲੱਗਭਗ ਇਕੋਂ  ਆਕਾਰ ਦੀਆਂ ਹੁੰਦੀਆਂ ਹਨ।' 'ਉਦੋਂ ਮੈਂ ਇਕ ਐਪ ਦੀ ਮਦਦ ਨਾਲ ਬੋਤਲ ਦੀ ਤਸਵੀਰ ਖਿੱਚ ਲੈਂਦਾ ਹਾਂ, ਤਸਵੀਰ ਖਿੱਚਣ ਤੋਂ ਬਾਅਦ ਉਸ ਦੇ ਲੇਬਲ 'ਤੇ ਜੋ ਲਿਖਿਆ ਹੁੰਦਾ ਹੈ, ਉਹ ਮੈਨੂੰ ਆਡੀਓ ਵਿਚ ਸੁਣਾਈ ਦਿੰਦਾ ਹੈ। ਇਸ ਤਰ੍ਹਾਂ ਮੈਂ ਇਕੱਲਾ ਖਾਣਾ ਬਣਾ ਲੈਂਦਾ ਹਾਂ। ਇਸ ਨਾਲ ਮੇਰਾ ਕੰਮ ਕਾਫੀ ਆਸਾਨ ਹੋਇਆ ਹੈ ਅਤੇ ਮੈਂ ਕਾਫੀ ਚੀਜ਼ਾਂ 'ਤੇ ਧਿਆਨ ਦੇ ਪਾ ਰਿਹਾ ਹਾਂ।'
ਰੋਬ ਦੇ ਵਾਇਰਲ ਟਵੀਟ ਦੇ ਜਵਾਬ ਵਿਚ ਕੁੱਝ ਲੋਕਾਂ ਨੇ ਆਡੀਓ ਵੀ ਅਪਲੋਡ ਕੀਤੇ, ਤਾਂ ਕਿ ਉਹ ਉਨ੍ਹਾਂ ਨੂੰ ਸੁਣ ਸਕੇ। ਕਈ ਲੋਕਾਂ ਨੇ ਜਦੋਂ ਆਪਣੇ ਪਾਲਤੂ ਜਾਨਵਰਾਂ ਦੀਆਂ ਤਸਵੀਰਾਂ ਟਵੀਟ ਕੀਤੀਆਂ ਤਾਂ ਉਨ੍ਹਾਂ ਨਾਲ ਆਡੀਓ ਵਿਚ ਉਨ੍ਹਾਂ ਤਸਵੀਰਾਂ ਦੇ ਬਾਰੇ ਵਿਚ ਵੀ ਦੱਸਿਆ। ਇਸ ਤਰ੍ਹਾਂ ਦੀ ਪ੍ਰਤੀਕਿਰਿਆ ਪਾ ਕੇ ਰੋਬ ਬਹੁਤ ਉਤਸ਼ਾਹਿਤ ਹੋ ਗਏ। ਉਹ ਕਹਿੰਦੇ ਹਨ, ਮੈਂ ਲੋਕਾਂ ਦੇ ਜਵਾਬ ਪਾ ਕੇ ਬਹੁਤ ਖੁਸ਼ ਹੋ ਗਿਆ।' ਉਹ ਕਹਿੰਦੇ ਹਨ, 'ਟਵਿਟਰ 'ਤੇ ਇਸ ਸਹਿਯੋਗ ਨਾਲ ਇਹ ਤਾਂ ਸਾਬਤ ਹੋ ਗਿਆ ਕਿ ਦੁਨੀਆ ਵਿਚ ਬਹੁਤ ਲੋਕ ਹਨ ਜੋ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਜ਼ਰੀਏ ਕਈ ਲੋਕਾਂ ਦੇ ਜੀਵਨ ਵਿਚ ਵੱਡਾ ਬਦਲਾਅ ਲਿਆ ਸਕਦੇ ਹਨ।'

 


Related News