ਕਾਬੁਲ 'ਚ ਧਮਾਕਾ, 20 ਲੋਕਾਂ ਦੀ ਮੌਤ
Friday, Jan 05, 2018 - 01:36 AM (IST)

ਕਾਬੁਲ— ਕਾਬੁਲ 'ਚ ਪੁਲਸ ਤੇ ਪ੍ਰਦਰਸ਼ਨਾਕੀਰਆਂ ਦੀ ਭੀੜ੍ਹ ਨੇੜੇ ਵੀਰਵਾਰ ਨੂੰ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਧਮਾਕੇ 'ਚ ਉੱਡਾ ਲਿਆ। ਜਿਸ 'ਚ ਸੁਰੱਖਿਆ ਬਲਾਂ ਸਣੇ ਕਰੀਬ 20 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋਣ ਦਾ ਖਦਸ਼ਾ ਹੈ। ਧਮਾਕਾ ਕਾਬੁਲ ਦੇ ਬਨੇਈ ਇਲਾਕੇ 'ਚ ਹੋਇਆ।
ਸੁਰੱਖਿਆ ਅਧਿਕਾਰੀਆਂ ਮੁਤਾਬਕ ਆਤਮਘਾਤੀ ਹਮਲਾਵਰ ਨੇ ਸੁਰੱਖਿਆ ਕਰਮੀਆਂ ਨੇੜੇ ਜਾ ਕੇ ਖੁਦ ਨੂੰ ਧਮਾਕੇ ਨਾਲ ਉੱਡਾ ਲਿਆ। ਪੁਲਸ ਨੇ ਦੱਸਿਆ ਕਿ ਧਮਾਕੇ ਤੋਂ ਪਹਿਲਾਂ ਸੁਰੱਖਿਆ ਕਰਮੀਆਂ ਨੇ ਇਸ ਇਲਾਕੇ 'ਚ ਗੈਰ-ਕਾਨੂੰਨੀ ਨਸ਼ਾ ਤੇ ਅਲਕੋਹਲ ਲੈਣ ਦੇਣ ਖਿਲਾਫ ਕਾਰਵਾਈ ਕਰ ਰਹੇ ਸਨ।