ਅਮਰੀਕਾ : ਮਾਰਸ਼ਲਸ ਦੀ ਗੋਲੀਬਾਰੀ ''ਚ ਗੈਰ ਗੋਰੇ ਵਿਅਕਤੀ ਦੀ ਮੌਤ, ਸੜਕਾਂ ''ਤੇ ਉਤਰੇ ਲੋਕ
Sunday, Jun 06, 2021 - 10:38 AM (IST)
ਮਿਨੀਆਪੋਲਿਸ (ਭਾਸ਼ਾ): 'ਅਮਰੀਕਾ ਮਾਰਸ਼ਲਸ ਸਰਵਿਸ' ਦੇ ਕਾਰਜ ਬਲ ਦੀ ਗੋਲੀਬਾਰੀ ਵਿਚ ਇਕ ਗੈਰ ਗੋਰੇ ਦੋਸ਼ੀ ਦੀ ਮੌਤ ਦੇ ਵਿਰੋਧ ਵਿਚ ਮਿਨੀਆਪੋਲਿਸ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਅਧਿਕਾਰੀਆਂ ਵਿਚਾਲੇ ਸ਼ਨੀਵਾਰ ਤੜਕੇ ਝੜਪ ਹੋਈ। ਵਿੰਸਟਨ ਬੂਗੀ ਸਮਿਥ ਜੂਨੀਅਰ (32) ਦੀ ਗੋਲੀਬਾਰੀ ਵਿਚ ਹੋਈ ਮੌਤ ਖ਼ਿਲਾਫ਼ ਪ੍ਰਦਰਸ਼ਨ ਦੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਸੜਕਾਂ 'ਤੇ ਕੂੜੇ ਦੇ ਢੇਰ ਵਿਚ ਅੱਗ ਲੱਗੀ ਹੈ ਅਤੇ ਕਈ ਅਧਿਕਾਰੀ ਘਟਨਾਸਥਲ 'ਤੇ ਮੌਜੂਦ ਹਨ।
ਮਿਨੀਆਪੋਲਿਸ ਦੇ ਅਪਟਾਊਨ ਦੇ ਗੁਆਂਢ ਵਿਚ ਵੀਰਵਾਰ ਨੂੰ ਹੋਈ ਗੋਲੀਬਾਰੀ ਦੀ ਇਸ ਘਟਨਾ ਦੇ ਵਿਰੋਧ ਵਿਚ ਲਗਾਤਾਰ ਦੂਜੇ ਦਿਨ ਪ੍ਰਦਰਸ਼ਨ ਹੋਏ। ਪੁਲਸ ਨੇ ਦੱਸਿਆ ਕਿ 27 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਹਨਾਂ ਵਿਚੋਂ 26 ਦੋਸ਼ੀਆਂ ਦੇ ਖ਼ਿਲਾਫ਼ ਦੰਗੇ ਕਰਨ ਅਤੇ ਇਕ ਦੋਸ਼ੀ ਖ਼ਿਲਾਫ਼ ਹਥਿਆਰ ਸੰਬੰਧੀ ਦੋਸ਼ ਲਗਾਏ ਗਏ ਹਨ। ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਹੈ ਪਰ ਕੁਝ ਕਾਰੋਬਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚੀਆਂ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਮਿਥ ਹਥਿਆਰ ਸੰਬੰਧੀ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿਚ ਲੋੜੀਂਦਾ ਸੀ ਅਤੇ ਉਸ ਨੇ ਅਮਰੀਕਾ ਮਾਰਸ਼ਲਸ ਦੇ ਦੋ ਅਧਿਕਾਰੀਆਂ 'ਤੇ ਗੋਲੀਆਂ ਚਲਾਈਆਂ ਸਨ ਜਿਸ ਦੇ ਬਾਅਦ ਅਧਿਕਾਰੀਆਂ ਨੇ ਉਸ 'ਤੇ ਗੋਲੀਆਂ ਚਲਾਈਆਂ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਸੜਕ ਕਿਨਾਰੇ ਬੰਬ ਧਮਾਕਾ, 11 ਲੋਕਾਂ ਦੀ ਮੌਤ
'ਅਮਰੀਕਾ ਮਾਰਸ਼ਲਸ ਫਿਊਗਿਟਿਵ ਟਾਸਕ ਫੋਰਸ' ਦੇ ਕਰਮੀ ਬੰਦੂਕ ਰੱਖਣ ਦੇ ਦੋਸ਼ ਵਿਚ ਜਾਰੀ ਵਾਰੰਟ ਦੇ ਆਧਾਰ 'ਤੇ ਸਮਿਥ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਮਿਥ ਦੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨੇ ਦੱਸਿਆ ਕਿ ਉਹ ਤਿੰਨ ਬੱਚਿਆਂ ਦਾ ਪਿਤਾ ਸੀ ਅਤੇ ਪੁਲਸ ਅਕਸਰ ਉਸ ਨੂੰ ਪਰੇਸ਼ਾਨ ਕਰਦੀ ਸੀ। ਉਹਨਾਂ ਨੇ ਪੁਲਸ ਦੀ ਜਾਂਚ ਵਿਚ ਪਾਰਦਰਸ਼ਿਤਾ ਦੀ ਅਪੀਲੀ ਕੀਤੀ। ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਹੋਈ ਗੋਲੀਬਾਰੀ ਦੇ ਬਾਅਦ ਕੁਝ ਲੋਕਾਂ ਨੇ ਇਮਾਰਤਾਂ ਵਿਚ ਭੰਨ-ਤੋੜ ਕੀਤੀ ਅਤੇ ਕਾਰੋਬਾਰੀ ਅਦਾਰਿਆਂ ਵਿਚ ਚੋਰੀ ਕੀਤੀ। ਦੰਗਾ, ਕੁੱਟਮਾਰ, ਅੱਗਜ਼ਨੀ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਸ਼ੱਕ ਸਮੇਤ ਕਈ ਦੋਸ਼ਾਂ ਦੇ ਤਹਿਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਿਨੀਆਪੋਲਿਸ ਵਿਚ ਕਰੀਬ ਇਕ ਸਾਲ ਪਹਿਲਾਂ ਪੁਲਸ ਕਾਰਵਾਈ ਵਿਚ ਗੈਰ ਗੋਰੇ ਜੌਰਜ ਫਲਾਇਡ ਦੀ ਮੌਤ ਦੇ ਬਾਅਦ ਵਿਆਪਕ ਪ੍ਰਦਰਸ਼ਨ ਹੋਏ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।