‘ਬਲੈਕ ਕਾਰਬਨ’ ਜਮ੍ਹਾ ਹੋਣ ਨਾਲ ਹਿਮਾਲਿਆ ’ਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ਼ : ਵਿਸ਼ਵ ਬੈਂਕ

Friday, Jun 04, 2021 - 12:35 PM (IST)

‘ਬਲੈਕ ਕਾਰਬਨ’ ਜਮ੍ਹਾ ਹੋਣ ਨਾਲ ਹਿਮਾਲਿਆ ’ਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ਼ : ਵਿਸ਼ਵ ਬੈਂਕ

ਵਾਸ਼ਿੰਗਟਨ (ਭਾਸ਼ਾ)- ਇਨਸਾਨੀ ਸਰਗਰਮੀਆਂ ਕਾਰਨ ‘ਬਲੈਕ ਕਾਰਬਨ’ ਵਧਣ ਨਾਲ ਸੰਵੇਦਸ਼ਨਸ਼ੀਲ ਹਿਮਾਲਿਆ ਲੜੀ ’ਚ ਗਲੇਸ਼ੀਅਰ ਅਤੇ ਬਰਫ਼ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਇਸ ਨਾਲ ਤਾਪਮਾਨ ਬਦਲ ਰਿਹਾ ਹੈ ਅਤੇ ਬਰਸਾਤ ਦੀ ਪ੍ਰਵਿਰਤੀ (ਪੈਟਰਨ) ਵੀ ਬਦਲ ਰਿਹਾ ਹੈ। ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਖੇਤਰ ਦੇ ਉਪ ਪ੍ਰਧਾਨ ਹਾਰਟਵਿਗ ਸ਼ਾਫਰ ਮੁਤਾਬਕ ਇਹ ਦੱਖਣੀ ਏਸ਼ੀਆ ਦੇ ਅੰਦਰ ਅਤੇ ਬਾਹਰ ਮਨੁੱਖੀ ਸਰਗਰਮੀਆਂ ਤੋਂ ਪੈਦਾ ਹੁੰਦਾ ਹੈ। ਇਹ ਹਵਾ ’ਚ ਮੌਜੂਦ ਕਣਾਂ ਦਾ ਵੱਡਾ ਹਿੱਸਾ ਹੈ ਅਤੇ ਜਲਵਾਯੂ ਤਬਦੀਲੀ ਨੂੰ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਪ੍ਰਭਾਵਿਤ ਕਰਦਾ ਹੈ।

ਇਹ ਵੀ ਪੜ੍ਹੋ: ਹਰਭਜਨ ਸਿੰਘ ਦੀ ਇਸ ਟਵੀਟ ਮਗਰੋਂ ਹੋ ਰਹੀ ਹੈ ਹਰ ਪਾਸੇ ਤਾਰੀਫ਼, ਲਿਖਿਆ- ਯੋਗ ਕਰੋ ਜਾਂ ਨਾ ਕਰੋ ਪਰ...

‘ਗਲੇਸ਼ੀਅਰ ਆਫ ਦਿ ਹਿਮਾਲੀਆਜ’ ਅਧਿਐਨ ਇਸ ਗੱਲ ਦੇ ਨਵੇਂ ਸਬੂਤ ਪ੍ਰਦਾਨ ਕਰਦਾ ਹੈ ਕਿ ਬਦਲਦੀ ਗਲੋਬਲ ਜਲਵਾਯੂ ਦੇ ਸੰਦਰਭ ’ਚ ਦੱਖਣੀ ਏਸ਼ੀਆਈ ਦੇਸ਼ਾਂ ਦੀ ਬਲੈਕ ਕਾਰਬਨ ਨੂੰ ਘੱਟ ਕਰਨ ਦੀਆਂ ਨੀਤੀਆਂ ਦਾ ਹਿਮਾਲਿਆ, ਕਰਾਕੋਰਮ ਅਤੇ ਹਿੰਦੂਕੁਸ਼ ਪਰਬਤ ਲੜੀਆਂ ’ਚ ਹਿਮਨਦਾਂ ਦੇ ਬਣਨ ਅਤੇ ਪਿਘਲਣ ’ਤੇ ਕਿਸ ਹੱਦ ਤੱਕ ਪ੍ਰਭਾਵ ਪੈਂਦਾ ਹੈ। ਸ਼ਾਫਰ ਨੇ ਕਿਹਾ ਕਿ ਇਹ ਜਲ ਸੋਮਿਆਂ ਦੀ ਹੱਦ ਅਤੇ ਨਦੀ ਘਾਟੀਆਂ ’ਤੇ ਗਲੇਸ਼ੀਅਰ ਦੇ ਇਸ ਨੁਕਸਾਨ ਦੇ ਸੰਭਾਵਿਤ ਅਸਰ ਦਾ ਵੀ ਮੁਲਾਂਕਣ ਕਰਦਾ ਹੈ। ਲਗਬਘ 140 ਸਫਿਆ ਦੇ ਇਸ ਅਧਿਐਨ ’ਚ ਤਰਕਪੂਰਨ ਨੀਤੀ ਬਣਾਉਣ ਦੇ ਉਦੇਸ਼ ਨਾਲ 2040 ਤੱਕ ਦੇ ਦ੍ਰਿਸ਼ ਨੂੰ ਵੀ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  ਅਮਰੀਕਾ ਨੇ ਭਾਰਤ ਸਮੇਤ 6 ਦੇਸ਼ਾਂ ਨੂੰ ਦਿੱਤੀ ਰਾਹਤ, ਵਾਧੂ ਟੈਕਸ ਕੀਤਾ ਮੁਅੱਤਲ

ਜਲ ਸੋਮਾ ਪ੍ਰਬੰਧਨ ਨੀਤੀਆਂ ਬਣਨੀਆਂ ਚਾਹੀਦੀਆਂ ਹਨ
ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਖੇਤਰ ਦੇ ਮੁੱਖ ਅਰਥਸ਼ਾਸਤਰੀ ਅਤੇ ਅਧਿਐਨ ਦੇ ਮੁੱਖ ਲੇਖਕ ਮੁਥੁਕੁਮਾਰ ਮਣੀ ਨੇ ਕਿਹਾ ਕਿ ਜਲ ਸੋਮਾ ਪ੍ਰਬੰਧਨ ਨੀਤੀਆਂ ਜ਼ਰੂਰ ਬਣਾਈ ਜਾਣੀ ਚਾਹੀਦੀ ਹੈ ਕਿਉਂਕਿ ਅਸੀਂ ਜਿਨ੍ਹਾਂ ਪ੍ਰਵਿਰਤੀਆਂ ਨੂੰ ਦੇਖ ਰਹੇ ਹਨ ਉਹ ਇਕ ਵੱਖਰਾ ਅਤੇ ਜ਼ਿਆਦਾ ਚੁਣੌਤੀਪੂਰਨ ਭਵਿੱਖ ਵੱਲ ਇਸ਼ਾਰਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਸਾਵਧਾਨ! AC ਟੈਕਸੀ ’ਚ ਸਫ਼ਰ ਕਰਨ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ 300 ਫ਼ੀਸਦੀ ਜ਼ਿਆਦਾ

ਗਲੇਸ਼ੀਅਰ ਟੁੱਟਣ ਨਾਲ ਆਏ ਹੜ੍ਹ ਜਲਵਾਯੂ ਤਬਦੀਲੀ ਦੇ ਖਤਰਿਆਂ ਤੋਂ ਕਰਦੀ ਹੈ ਆਗਾਹ
ਸ਼ਾਫਰ ਨੇ ਕਿਹਾ ਕਿ ਹਿਲਾਇਆ ’ਚ ਇਕ ਗਲੇਸ਼ੀਅਰ ਟੁੱਟਣ ਨਾਲ ਅਚਾਨਕ ਆਏ ਹਾਲੀਆ ਵਿਨਾਸ਼ਕਾਰੀ ਹੜ੍ਹ ਜਲਵਾਯੂ ਤਬਦੀਲੀ ਤੇ ਵਿਨਾਸ਼ਕਾਰੀ ਪ੍ਰਭਾਵ ਅਤੇ ਉਨ੍ਹਾਂ ਖਤਰਿਆਂ ਨੂੰ ਲੈ ਕੇ ਆਗਾਹ ਕਰਦੀ ਹੈ ਜਿਸ ਤੋਂ ਸਾਨੂੰ ਬਚਣਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਗਲੇਸ਼ੀਅਰ ਸੁੰਘੜਦੇ ਹਨ ਹੇਠਾਂ ਵੱਲ ਕਈਲੋਕਾਂ ਦਾ ਜੀਵਨ ਅਤੇ ਰੋਜੀ-ਰੋਟੀ ਜਲ ਸਪਲਾਈ ਦੇ ਪ੍ਰਵਾਹ ’ਚ ਬਦਲਾਅ ਕਾਰਨ ਪ੍ਰਭਾਵਿਤ ਹੁੰਦੀ ਹੈ। ਅਸੀਂ ਬਰਫ ਨੂੰ ਤੇਜ਼ੀ ਨਾਲ ਪਿਘਲਣ ਲਈ ਜ਼ਿੰਮੇਵਾਰ ਬਲੈਕ ਕਾਰਬਨ ਨੂੰ ਜਮ੍ਹਾ ਹੋਣ ਤੋਂ ਰੋਕਣ ਲਈ ਸਮੂਹਿਕ ਕੋਸ਼ਿਸ਼ ਕਰ ਕੇ ਗਲੇਸ਼ੀਅਰ ਦੇ ਪਿਘਲਣ ਦੀ ਗਤੀ ਨੂੰ ਮੱਠਾ ਕਰ ਸਕਦੇ ਹਨ। ਇਨ੍ਹਾਂ ਸੋਮਿਆਂ ਨੂੰ ਬਚਾਉਣ ਲਈ ਖੇਤਰੀ ਸਹਿਯੋਗ ਖੇਤਰ ਦੇ ਲੋਕਾਂ ਦੀ ਸਿਹਤ ਅਤੇ ਕਲਿਆਣ ਲਈ ਅਹਿਮ ਰੂਪ ਨਾਲ ਲਾਭਦਾਇਕ ਹੋਵੇਗਾ।

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News