ਅਮਰੀਕਾ : ਜਨਮਦਿਨ ਪਾਰਟੀ ''ਚ ਹੋਈ ਗੋਲੀਬਾਰੀ, 9 ਬੱਚੇ ਜ਼ਖਮੀ

Tuesday, Apr 20, 2021 - 10:12 AM (IST)

ਅਮਰੀਕਾ : ਜਨਮਦਿਨ ਪਾਰਟੀ ''ਚ ਹੋਈ ਗੋਲੀਬਾਰੀ, 9 ਬੱਚੇ ਜ਼ਖਮੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਲੁਇਸਯਾਨਾ ਵਿਚ 12 ਸਾਲ ਦੇ ਇਕ ਬੱਚੇ ਦੀ ਜਨਮਦਿਨ ਦੀ ਪਾਰਟੀ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ 9 ਬੱਚੇ ਜ਼ਖਮੀ ਹੋ ਗਏ। ਸੈਂਟ ਜੌਨ ਦੇ ਸ਼ੇਰਿਫ ਮਾਇਕ ਟ੍ਰੇਗ੍ਰੇ ਨੇ ਕਿਹਾ ਕਿ ਨੌਜਵਾਨਾਂ ਦੇ ਸਮੂਹ ਵਿਚਾਲੇ ਝਗੜਾ ਹੋ ਗਿਆ ਸੀ, ਜੋ ਬਾਅਦ ਵਿਚ ਗੋਲੀਬਾਰੀ ਵਿਚ ਬਦਲ ਗਿਆ।

PunjabKesari

ਇਸ ਦੌਰਾਨ ਦੋਹਾਂ ਪੱਖਾਂ ਨੇ ਇਕ-ਦੂਜੇ 'ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿਚ 9 ਬੱਚੇ ਜ਼ਖਮੀ ਹੋ ਗਏ। ਇਹਨਾਂ ਵਿਚੋਂ 7 ਬੱਚਿਆਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ। 2 ਬੱਚੇ ਹਾਲੇ ਹਸਪਤਾਲ ਵਿਚ ਹਨ।ਪੀੜਤਾਂ ਵਿਚ 17 ਸਾਲ ਦਾ ਇਕ ਮੁੰਡਾ ਵੀ ਸ਼ਾਮਲ ਹੈ ਜਿਸ ਦੇ ਹੱਥ ਵਿਚ ਗੋਲੀ ਲੱਗੀ ਹੈ। 16 ਸਾਲ ਦੇ ਮੁੰਡੇ ਦੀ ਪਸਲੀ ਵਿਚ ਗੋਲੀ ਲੱਗੀ ਜਦਕਿ 15 ਸਾਲਾ ਮੁੰਡੇ ਦੇ ਪੈਰ ਵਿਚ ਜ਼ਖਮ ਹੋ ਗਿਆ। 12 ਸਾਲਾ ਮੁੰਡੇ ਦੇ ਦੋਹਾਂ ਪੈਰਾਂ 'ਤੇ ਗੋਲੀ ਲੱਗੀ ਹੈ। 

ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਦਾਅਵਾ, ਅਗਲੇ 50 ਸਾਲਾਂ 'ਚ ਨਿਊਜ਼ੀਲੈਂਡ 'ਚ ਆ ਸਕਦੈ ਵੱਡੀ ਤਬਾਹੀ ਵਾਲਾ ਭੂਚਾਲ

16 ਸਾਲ ਦੇ ਮੁੰਡੇ ਦੇ ਪੇਟ ਵਿਚ ਗੋਲੀ ਲੱਗੀ ਹੈ ਜਦਕਿ 14 ਸਾਲ ਦੇ ਇਕ ਮੁੰਡੇ ਦਾ ਸਿਰ ਜ਼ਖਮੀ ਹੋਇਆ ਹੈ ਅਤੇ ਇਹ ਦੋਵੇਂ ਫਿਲਹਾਲ ਹਸਪਤਾਲ ਵਿਚ ਹਨ। ਇਹ ਵਾਰਦਾਤ ਲੁਇਸਯਾਨਾ ਵਿਚ ਹਫਤੇ ਦੇ ਅਖੀਰ ਵਿਚ ਹੋਈ ਹੈ ਜਦੋਂ ਪਹਿਲਾਂ ਤੋਂ ਹੀ ਉੱਥੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਐਤਵਾਰ ਨੂੰ ਵਿਸਕਾਨਸਿਨ ਦੇ ਕੇਨੋਸ਼ਾ ਵਿਚ ਗੋਲੀਬਾਰੀ ਹੋਈ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਪੁਲਸ ਨੇ ਇਸ ਮਾਮਲੇ ਵਿਚ 24 ਸਾਲ ਦੇ ਰਕਾਯੋ ਵਿਨਸਨ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸੇ ਦਿਨ ਸਾਬਕਾ ਸ਼ੇਰਿਫ ਜਾਸੂਸ ਸਟੀਫਨ ਬ੍ਰੋਡੇਰਿਕ ਨੇ ਕਥਿਤ ਤੌਰ 'ਤੇ ਗੋਲੀਬਾਰੀ ਕਰਦਿਆਂ ਆਪਣੀ ਪਤਨੀ, 16 ਸਾਲਾ ਬੇਟੀ ਅਤੇ ਉਸ ਦੇ ਬੁਆਏਫ੍ਰੈਂਡ ਨੂੰ ਮਾਰ ਦਿੱਤਾ ਸੀ। ਫਰਾਰ ਹੋਣ ਦੇ ਬਾਅਦ ਉਸ ਨੂੰ ਸੋਮਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਨੋਟ- ਜਨਮਦਿਨ ਪਾਰਟੀ 'ਚ ਗੋਲੀਬਾਰੀ, 9 ਬੱਚੇ ਜ਼ਖਮੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News