ਹੁਣ ਸਪੇਸ ਤੇ ਚੰਨ ''ਤੇ ਪੈਦਾ ਹੋਣਗੇ ਬੱਚੇ ! ਵਿਗਿਆਨੀ ਤੇਜ਼ੀ ਨਾਲ ਕਰ ਰਹੇ ਪ੍ਰਯੋਗ

Thursday, Feb 05, 2026 - 10:21 AM (IST)

ਹੁਣ ਸਪੇਸ ਤੇ ਚੰਨ ''ਤੇ ਪੈਦਾ ਹੋਣਗੇ ਬੱਚੇ ! ਵਿਗਿਆਨੀ ਤੇਜ਼ੀ ਨਾਲ ਕਰ ਰਹੇ ਪ੍ਰਯੋਗ

ਇੰਟਰਨੈਸ਼ਨਲ ਡੈਸਕ- ਆਉਣ ਵਾਲੇ ਦਹਾਕਿਆਂ ’ਚ ਮਨੁੱਖੀ ਜੋੜੇ ਪੁਲਾੜ ਅਤੇ ਚੰਦਰਮਾ ’ਤੇ ਵੀ ਬੱਚੇ ਪੈਦਾ ਕਰਨਗੇ। ਇਸ ਦਿਸ਼ਾ ’ਚ ਵਿਗਿਆਨੀ ਨਵੇਂ ਪ੍ਰਯੋਗਾਂ ’ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ। ਇਕ ਨਵੇਂ ਖੋਜ-ਪੱਤਰ ’ਚ ਕਿਹਾ ਗਿਆ ਹੈ ਕਿ ਪੁਲਾੜ ’ਚ ਮਨੁੱਖੀ ਪ੍ਰਜਣਨ ਹੁਣ ਸਿਰਫ਼ ਸਿਧਾਂਤਕ ਗੱਲ ਨਹੀਂ ਰਹੇਗੀ, ਸਗੋਂ ਛੇਤੀ ਹੀ ਅਸਲ ਪ੍ਰਯੋਗ ’ਚ ਬਦਲਣ ਵਾਲੀ ਹੈ। ਖਾਸ ਕਰ ਕੇ ਮੰਗਲ ਲਈ ਲੰਬੀਆਂ ਪੁਲਾੜ ਮੁਹਿੰਮਾਂ ਦੌਰਾਨ। 

ਇਹ ਖੋਜ-ਪੱਤਰ ਵਿਗਿਆਨ ਮੈਗਜ਼ੀਨ ‘ਰੀਪ੍ਰੋਡਕਟਿਵ ਬਾਇਓਮੈਡੀਸਨ’ ’ਚ ਪ੍ਰਕਾਸ਼ਿਤ ਹੋਇਆ ਹੈ। ਨਾਸਾ ਦੇ ਵਿਗਿਆਨੀ ਅਤੇ ਇਸ ਖੋਜ-ਪੱਤਰ ਦੇ ਸੀਨੀਅਰ ਲੇਖਕ ਡਾ. ਫੇਥੀ ਕਾਰੋਈਆ ਅਨੁਸਾਰ ਪੁਲਾੜ ’ਚ ਇਨਸਾਨਾਂ ਦੀ ਮੌਜੂਦਗੀ ਵਧ ਰਹੀ ਹੈ। ਪੁਲਾੜ ਹੁਣ ਤੇਜ਼ੀ ਨਾਲ ਨਵਾਂ ਕਾਰਜ ਸਥਾਨ ਬਣਨ ਜਾ ਰਿਹਾ ਹੈ। ਇਸ ਲਈ ਉੱਥੇ ਕੰਮ ਕਰਨ ਵਾਲੇ ਲੋਕਾਂ ਦੇ ਪ੍ਰਜਨਨ ਸਿਹਤ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਇਸ ਲਈ ਧਰਤੀ ਤੋਂ ਇਲਾਵਾ ਵੀ ਮਨੁੱਖੀ ਵਿਕਾਸ ਬਾਰੇ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ''ਵਿਆਹ ਦਾ ਸਬੂਤ ਨਹੀਂ ਮੈਰਿਜ ਸਰਟੀਫਿਕੇਟ..!'' ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਚੂਹਿਆਂ ’ਤੇ ਅਧਿਐਨ ਸਫਲ ਰਿਹਾ
ਕਿਊਟੋ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਿਛਲੇ ਸਾਲ ਆਪਣੇ ਪ੍ਰਯੋਗ ਨਾਲ ਇਹ ਸਾਬਤ ਕੀਤਾ ਕਿ ਚੂਹੇ ਦੇ ਅੰਡਾਣੂ ਅਤੇ ਸ਼ੁਕਰਾਣੂ ਪੁਲਾੜ ’ਚ ਵੀ ਜਿਊਂਦੇ ਰਹਿੰਦੇ ਹਨ ਅਤੇ ਇਨ੍ਹਾਂ ਤੋਂ ਸਿਹਤਮੰਦ ਬੱਚੇ ਪੈਦਾ ਹੁੰਦੇ ਹਨ। ਚੂਹਿਆਂ ਦੇ ਸਟੈੱਮ ਸੈੱਲ ਦੇ ਕਲਚਰ ਤੋਂ ਬਾਅਦ ਫ੍ਰੀਜ਼ ਕੀਤੇ ਗਏ ਸਟਾਕ ਨਾਲ ਪੁਲਾੜ ਸਟੇਸ਼ਨ ’ਤੇ ਪ੍ਰਯੋਗ ਕੀਤੇ ਗਏ। ਬਾਅਦ ’ਚ ਉਨ੍ਹਾਂ ਨੂੰ ਚੂਹੀਆਂ ’ਚ ਇੰਜੈਕਟ ਕਰਨ ’ਤੇ ਸਿਹਤਮੰਦ ਬੱਚੇ ਪੈਦਾ ਹੋਏ।

ਘੱਟ ਗ੍ਰੈਵਿਟੀ ਪ੍ਰਯੋਗ ਲਈ ਚੰਨ
ਇਸ ਖੋਜ-ਪੱਤਰ ਨੂੰ ਲਿਖਣ ਵਾਲੀ 9 ਵਿਗਿਆਨੀਆਂ ਦੀ ਟੀਮ ਦਾ ਕਹਿਣਾ ਹੈ ਕਿ ਘੱਟ ਗੁਰੂਤਾ ’ਤੇ ਸੰਤਾਨ ਪੈਦਾ ਕਰਨ ਦੇ ਪ੍ਰਯੋਗ ਲਈ ਚੰਦਰਮਾ ਬਿਹਤਰ ਸਥਾਨ ਹੈ। ਇਸ ਦੀ ਵਰਤੋਂ ਕੁਦਰਤੀ ਪਾਲਣ-ਕੇਂਦਰ ਵਜੋਂ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ’ਚ ਅਜੇ ਕੁਝ ਦਹਾਕੇ ਲੱਗ ਸਕਦੇ ਹਨ। ਯੂਰਪ 2050 ਤੱਕ ਚੰਦਰਮਾ ’ਤੇ ਮਨੁੱਖੀ ਕਾਲੋਨੀ ਵਸਾਉਣ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਇਨ੍ਹਾਂ ਕਾਲੋਨੀਆਂ ’ਚ ਪੂਰਾ ਪਰਿਵਾਰ ਰਹੇਗਾ। ਯੂਰਪੀਅਨ ਸਪੇਸ ਏਜੰਸੀ ਦੇ ਅੰਬੈਸਡਰ ਪ੍ਰੋਫੈਸਰ ਬੇਰਨਾਰਡ ਫੋਇੰਗ ‘ਮੂਨ ਵਿਲੇਜ ਮਿਸ਼ਨ’ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 2030 ਤੱਕ ਅਸੀਂ 6 ਤੋਂ 10 ਲੋਕਾਂ ਨੂੰ ਚੰਦ ’ਤੇ ਭੇਜ ਦੇਵਾਂਗੇ। ਇਹ ਗਿਣਤੀ 2040 ਤੱਕ 100 ਹੋ ਜਾਵੇਗੀ। 2050 ’ਚ ਅਸੀਂ ਕਹਿ ਸਕਾਂਗੇ ਕਿ ਚੰਦਰਮਾ ’ਤੇ ਸਾਡੇ ਹਜ਼ਾਰਾਂ ਲੋਕ ਹਨ ਅਤੇ ਉੱਥੇ ਪਰਿਵਾਰ ਰਹਿੰਦੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News