''''ਹਰ ਮੁੱਦੇ ''ਤੇ ਆਪਣੀ ਪਤੀ ਨਾਲ ਸਹਿਮਤ ਨਹੀਂ ਹੁੰਦੀ..!'''' ; ਊਸ਼ਾ ਵੈਂਸ
Wednesday, Apr 01, 2026 - 10:23 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ‘ਦੂਜੀ ਮਹਿਲਾ’ ਊਸ਼ਾ ਵੇਂਸ ਨੇ ਕਿਹਾ ਹੈ ਕਿ ਉਹ ਹਰ ਮੁੱਦੇ ’ਤੇ ਆਪਣੇ ਪਤੀ ਨਾਲ ਸਹਿਮਤ ਨਹੀਂ ਹੁੰਦੀ। ਊਸ਼ਾ ਨੇ ਕਿਹਾ ਕਿ ਅਜਿਹਾ ਸੰਭਵ ਨਹੀਂ ਹੈ ਕਿ ਦੋਵੇਂ ਹਰ ਮੁੱਦੇ ’ਤੇ ਇਕੋ ਰਾਏ ਰੱਖਣ।
ਊਸ਼ਾ ਨੇ ਕਿਹਾ ਕਿ ਉਹ ਖੁਦ ਨੂੰ ਆਪਣੇ ਪਤੀ ਅਤੇ ਅਮਰੀਕੀ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਦੀ ਭਰੋਸੇਮੰਦ ਸਲਾਹਕਾਰ ਮੰਨਦੀ ਹੈ, ਖਾਸ ਕਰ ਕੇ ਤਦ ਜਦੋਂ ਉਹ ਕਿਸੇ ਅਜਿਹੇ ਮੁੱਦੇ ’ਤੇ ਫੈਸਲਾ ਲੈ ਰਹੇ ਹੋਣ ਜੋ ਨਿੱਜੀ ਤੌਰ ’ਤੇ ਮਹੱਤਵਪੂਰਨ ਹੋਵੇ। ਪਹਿਲੀ ਭਾਰਤੀ-ਅਮਰੀਕੀ ਦੂਜੀ ਮਹਿਲਾ ਊਸ਼ਾ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਹਰ ਮੁੱਦੇ ’ਤੇ ਇਕੋ ਜਿਹੀ ਰਾਏ ਨਹੀਂ ਰੱਖਦੇ ਪਰ ਅਸਹਿਮਤੀ ਗੱਲਬਾਤ ਲਈ ਇਕ ਖੁੱਲ੍ਹਾ ਮੌਕਾ ਦਿੰਦੀ ਹੈ।
ਊਸ਼ਾ ਵੇਂਸ ਨੇ ਕਿਹਾ, ‘‘ਸਾਡੇ ਵਿਚਕਾਰ ਹਰ ਸਮੇਂ ਗੱਲਬਾਤ ਹੁੰਦੀ ਰਹਿੰਦੀ ਹੈ। ਮੈਂ ਅਸਲ ਵਿਚ ਇਹ ਸਮਝਣਾ ਚਾਹੁੰਦੀ ਹਾਂ ਕਿ ਉਨ੍ਹਾਂ ਦੀ ਦੁਨੀਆ ਵਿਚ ਕੀ ਚੱਲ ਰਿਹਾ ਹੈ, ਉਹ ਕਿਸ ਚੀਜ਼ ’ਤੇ ਧਿਆਨ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਕੀ ਚਿੰਤਾਵਾਂ ਹਨ।’’
ਇਹ ਵੀ ਪੜ੍ਹੋ- ਜੰਗ 'ਚ ਇਕੱਲੇ ਪੈਣ ਲੱਗੇ ਟਰੰਪ ਸਾਬ੍ਹ ! ਸਪੇਨ, ਬ੍ਰਿਟੇਨ ਮਗਰੋਂ ਇਕ ਹੋਰ ਦੇਸ਼ ਨੇ ਛੱਡਿਆ ਸਾਥ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
