ਬਰਮਿੰਘਮ- ਸਾਵਧਾਨ, ਚੋਰਾਂ ਨੇ ਚੋਰੀ ਲਈ ਲੱਭਿਆ ਨਵਾਂ ਤਰੀਕਾ

2020-06-08T13:28:01.14

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ) ਉੱਤਰ ਪੱਛਮੀ ਬਰਮਿੰਘਮ ਦੇ ਇਲਾਕੇ ਗ੍ਰੇਟ ਬਾਰ ਵਿੱਚ ਚੋਰਾਂ ਨੇ ਚੋਰੀ ਕਰਨ ਲਈ ਨਵਾਂ ਤਰੀਕਾ ਅਪਣਾਇਆ ਹੈ। ਮਕਾਨ ਮਾਲਕ ਦੇ ਘਰ ਹੋਣ ਜਾਂ ਨਾ ਹੋਣ ਬਾਰੇ ਪਤਾ ਕਰਨ ਦਾ ਨਵਾਂ ਢੰਗ ਜਦੋਂ ਉਹਨਾਂ ਹਰੀ ਝੰਡੀ ਦੇ ਦਿੰਦਾ ਹੈ ਤਾਂ ਚੋਰ ਘਰ ਵੜ ਕੇ ਹੱਥ ਸਾਫ਼ ਕਰ ਜਾਂਦੇ ਹਨ।

ਚੋਰ ਇਲਾਕੇ ਵਿੱਚ ਤੁਰੇ ਫਿਰਦੇ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਜਿੰਦਰਾ ਖੋਲ੍ਹਣ ਲਈ, ਚਾਬੀ ਪਾਉਣ ਵਾਲੀ ਮੋਰੀ ਉੱਪਰ ਟੇਪ ਦੀ ਚੇਪੀ ਲਾ ਜਾਂਦੇ ਹਨ। ਜੇਕਰ ਮਕਾਨ ਮਾਲਕ ਨੇ ਚੇਪੀ ਉਤਾਰ ਕੇ ਜਿੰਦਰਾ ਖੋਲ੍ਹਿਆ ਹੋਇਆ ਹੈ ਤਾਂ ਸਮਝ ਲਿਆ ਜਾਂਦਾ ਹੈ ਕਿ ਘਰ ਅੰਦਰ ਕੋਈ ਹੈ। ਜੇਕਰ ਦਰਵਾਜ਼ੇ 'ਤੇ ਲੱਗੀ ਚੇਪੀ ਲੰਮਾ ਸਮਾਂ (ਦਿਨ) ਬੀਤਣ ਦੇ ਬਾਵਜੂਦ ਵੀ ਜਿਉਂ ਦੀ ਤਿਉਂ ਹੈ ਤਾਂ ਸਿੱਧਾ ਇਸ਼ਾਰਾ ਇਹ ਹੈ ਕਿ ਘਰ ਅੰਦਰ ਕੋਈ ਵੀ ਦਾਖਲ ਨਹੀਂ ਹੋਇਆ ਤੇ ਚੋਰੀ ਕਰਨ ਲਈ ਮੈਦਾਨ ਵਿਹਲਾ ਹੈ।

ਪੜ੍ਹੋ ਇਹ ਅਹਿਮ ਖਬਰ- US : ਨੌਜਵਾਨ ਨੇ ਸੜਕ 'ਤੇ ਫੈਲੇ ਕਚਰੇ ਨੂੰ ਕੀਤਾ ਸਾਫ, ਮਿਲੀ ਕਾਰ ਤੇ ਸਕਾਲਰਸ਼ਿਪ

ਚੋਰਾਂ ਵੱਲੋਂ ਅਪਣਾਏ ਜਾ ਰਹੇ ਇਸ ਮੰਤਰ ਦਾ ਪਤਾ ਉਸ ਸਮੇਂ ਲੱਗਾ ਜਦੋਂ ਇਕ ਔਰਤ ਨੂੰ ਉਸਦੇ ਦਰਵਾਜ਼ੇ 'ਤੇ ਟੇਪ ਲੱਗੀ ਹੋਈ ਮਿਲੀ।ਪੁਲਿਸ ਇਸ ਨਵੇਂ ਰੁਝਾਨ ਦੀ ਲੋਕਾਂ ਨੂੰ ਚੇਤਾਵਨੀ ਦੇ ਰਹੀ ਹੈ ਜਿਥੇ ਚੋਰ ਘਰ ਦੇ ਦਰਵਾਜ਼ੇ ਦੇ ਤਾਲੇ ਤੇ ਸਟਿੱਕੀ ਟੇਪ ਲਗਾ ਕੇ ਪਤਾ ਕਰ ਰਹੇ ਹਨ ਕਿ ਕੋਈ ਘਰ ਵਿੱਚ ਹੈ ਜਾਂ ਨਹੀਂ। ਪੁਲਿਸ ਨੇ ਕਿਹਾ ਹੈ ਕਿ ਅਸੀਂ ਸਬੰਧਤ ਖੇਤਰਾਂ ਵਿਚ ਗਸ਼ਤ ਕਰ ਰਹੇ ਹਾਂ ਪਰ ਇਹ ਬਹੁਤ ਮਹੱਤਵਪੂਰਨ ਹੈ ਕਿ ਜੇ ਲੋਕ ਆਪਣੀ ਖੁਦ ਦੀ ਜਾਇਦਾਦ 'ਤੇ ਧਿਆਨ ਰੱਖਣ ਅਤੇ ਜੇਕਰ ਕਿਸੇ ਉੱਪਰ ਸ਼ੱਕ ਹੈ ਤਾਂ ਪੁਲਿਸ ਨੂੰ ਸੂਚਨਾ ਦੇਣ।
 


Vandana

Content Editor

Related News